ਪੰਨਾ:ਚੰਦ੍ਰ ਗੁਪਤ ਮੌਰਯਾ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੰਵਰ--ਖੋਤਾ ਕਿਸੇ ਥਾਂ ਦਾ ਪਹਿਲਾਂ ਕਿਉਂ ਖਾ ਲਏ?
ਨੌਕਰ-ਨਿਰੇ ਪੰਡਤ ਜਾਂ ਨਿਰੇ ਸਾਧੂ ਕਿਸੇ ਘਰ 'ਚੋਂ ਰੋਟੀ ਖਾ ਜਾਣ
ਤਾਂ ਚੰਗੀ ਚੀਜ਼ ਤੇ ਕਦੇ ਨਹੀਂ ਬਚੀ ਤੇ ਹੁਣ ਤੇ ਸਾਧੂ ਵੀ ਨੇ ਤੇ
ਪੰਡਤ ਵੀ, ਅਜ ਜਾਪਦੈ ਦਾਲ ਰੋਟੀ ਵੀ ਨਹੀਂ ਬਚਣੀ।
ਕੰਵਰ--ਤੂੰ.......(ਕੁਝ ਕਹਿਣ ਈ ਲਗਦੈ ਕਿ ਇਕ ਨੌਕਰ ਆ ਕੇ
ਪ੍ਰਾਹੁਣਿਆਂ ਦੇ ਆਉਣ ਦੀ ਖਵਰ ਦੇਂਦਾ ਏ ਤੇ ਕੰਵਰ ਸਾਹਬ
ਤਾਂ ਪੁਛ ਕੇ ਉਨਾਂ ਨੂੰ ਅੰਦਰ ਲੈ ਆਉਂਦਾ ਏ ਇਹ ਮਹਾਤਮਾ
ਜੀ ਤੇ ਪੰਡਤ ਜੀ ਨੇ ਕੰਵਰ ਉਠ ਕੇ ਜੀ ਆਇਆ ਨੂੰ ਕਹਿੰਦਾ ਏ)
ਪੰਡਤ ਜੀ--ਰੋਟੀ ਤਿਆਰ ਏ? ਪਹਿਲਾਂ ਖਾਣਾ ਖਾ ਨਾ ਲਈਏ?
ਗਲਾਂ ਵਿਚ ਚਿਰਕ ਹੋ ਜਾਏਗਾ।
ਕੰਵਰ--ਚੰਗੀ ਗਲ ਏ (ਨੌਕਰ ਨੂੰ) ਜਾ ਕਹੋ ਖਾਣਾ ਪ੍ਰੋਸਣ।
(ਖਾਣ ਦਾ ਕਮਰਾ)
ਪੰਡਤ ਜੀ--(ਰੋਟੀ ਦੇ ਥਾਲ ਵਲ ਤੱਕ ਕੇ) ਐਨਾ ਕੁਝ ਕਿਸ ਖਾਣੈਂ?
ਮੈਂ ਤੇ ਸਿਰਫ਼ ਦਾਲ ਰੋਟੀ ਖਾਨਾਂ।
ਕੰਵਰ--ਛਡੋ ਛਡੋ ਇਹ ਕੋਈ ਬਹੁਤਾ ਏ?
ਮਹਾਤਮਾ ਜੀ--ਕੰਵਰ ਸਾਹਬ! ਪੰਡਤ ਜੀ ਨੇ ਹੋਰ ਕੁਝ ਨਹੀਂ ਜੇ
ਖਾਣਾ ਜਿਦਣ ਦਾ ਫੈਦਾ ਕੋਈ ਨਹੀਂ ਬਾਕੀ ਚੀਜ਼ਾਂ ਮੋੜ ਦਿਓ
ਮੈਂ ਸਿਰਫ਼ ਥੋੜਾ ਜਿਹਾ ਕੜਾਹ ਖਾਵਾਂਗਾ, ਬਸ!
ਕੰਵਰ--ਤੁਹਾਡੀ ਮਰਜੀ ਪਰ ਗਲ ਕੀਹ ਏ ਖਾਂਦੇ ਕਿਉਂ ਨਹੀਂ ਕੁਝ?
ਮਹਾਤਮਾ--ਖਾ ਕੇ ਦਸਾਂਗੇ (ਰੋਟੀ ਖਾਂਦੇ ਨੇ......ਰੋਟੀਓਂ ਪਿਛੋਂ ਫੇਰ
ਪਹਿਲੇ ਕਮਰੇ ਵਿਚ)
ਕੰਵਰ--ਕਰੋ ਹੁਕਮ
ਮਹਾਤਮਾ--ਮੈਂ ਤੁਹਾਨੂੰ ਪਹਿਲਾਂ ਪੰਡਤ ਹੁਰਾਂ ਦੀ ਵਾਕਬੀ ਕਰਾ

-੬-