ਪੰਨਾ:ਚੰਦ੍ਰ ਗੁਪਤ ਮੌਰਯਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਿਆਂ। ਇਨ੍ਹਾਂ ਦਾ ਸ਼ੁਭ ਨਾਂ ਪੰਡਤ ਕੁਟੱਲੀਆ ਜਾਂ ਚਾੜੰਕ ਜੀ
ਏ। ਪ੍ਰਾਗਰਾਜ ਵਿਚ ਇਹਨਾਂ ਦਾ ਘਰ ਏ ਇਹ ਓਥੋਂ ਦੇ ਸਭ
ਤੋਂ ਅਮੀਰ ਆਦਮੀ ਦੇ ਕੱਲੇ ਕੱਲੇ ਪੁਤਰ ਨੇਂ 'ਇਹ ਕੀਹ ਕੁਝ
ਪੜ੍ਹੇ ਹੋਏ ਨੇ', ਮੈਂ ਨਹੀਂ ਦਸ ਸਕਦਾ, ਪਰ ਮੇਰਾ ਖਿਆਲ ਏ
ਇਹ ਕਹਿਣ ਨਾਲ ਕੰਮ ਸਰ ਜਾਏਗਾ ਕਿ ਸਾਰੇ ਭਾਰਤ ਵਿਚ
ਇਹਨਾਂ ਜਿਡਾ ਸਿਆਣਾ ਆਦਮੀ ਐਸ ਵੇਲੇ ਦੂਜਾ ਕੋਈ ਨਹੀਂ।
ਇਹ ਆਪਣਾ ਘਰ ਘਾਟ ਜੈਦਾਦ ਸਭ ਕੁਝ ਦੇਸ਼ ਦੀ ਸੇਵਾ ਵਿਚ
ਲਾ ਦੇਣਾ ਚਾਂਹਦੇ ਨੇ ਆਪ ਬਿਲਕੁਲ ਸਾਦਾ ਰਹਿੰਦੇ ਨੇ; ਬਸ
ਦਾਲ ਰੋਟੀ ਖਾਣ ਤੇ ਮੋਟਾ ਝੋਟਾ ਕਪੜਾ ਪਾਣ ਤੋਂ ਬਿਨਾਂ
ਇਨ੍ਹਾਂ ਦਾ ਕੁਝ ਖ਼ਰਚ ਨਹੀਂ।
ਨੌਕਰ--(ਦਿਲ ਵਿਚ) ਫੇਰ ਪੰਡਤ ਕਾਹਨੂੰ ਬਨਣ ਨੂੰ ਪਿਆ ਸੀ?
ਪੰਡਤ ਜੀ--ਇਹ ਮੇਰੇ ਗੁਰਦੇਵ ਨੇ, ਮੈਂ ਜੋ ਕੁਝ ਸਿਖਿਐ ਇਹਨਾਂ ਤੋਂ
ਈ, ਇਹਨਾਂ ਦੇ ਪਿਤਾ ਦਖਣ ਦੀ ਇਕ ਰਿਆਸਤ ਦੇ ਵਜ਼ੀਰ
ਸਨ ਇਹਨਾਂ ਨੇ ਵੀ ਬਹੁਤ ਸਾਰੀ ਪੜ੍ਹਾਈ ਕੀਤੀ ਏ ਪਰ
ਹੁਣ ਇਹਨਾਂ ਆਪਣੀ ਜ਼ਿੰਦਗੀ ਦੇਸ਼ ਸੇਵਾ ਲਈ ਦੇ ਦਿਤੀ ਏ
ਇਹ ਕਪੜੇ ਏਸ ਲਈ ਨਹੀਂ ਪਾਂਦੇ ਕਿ ਲਖਾਂ ਬੰਦਿਆਂ ਨੂੰ
ਲੰਗੋਟੀ ਤੋਂ ਬਿਨਾਂ ਪਾਣ ਨੂੰ ਕੁਝ ਨਹੀਂ ਲਭਦਾ ਤਾਂ ਮੈਂ ਕਾਹਨੂੰ
ਵਧ ਪਾਂਵਾਂ, ਰੋਜ ਸੂਤਰ ਕਤ ਕੇ ਵੇਚਦੇ ਨੇ ਤੇ ਓਸ ਨਾਲ ਰੋਟੀ
ਟੁਕ ਦਾ ਨਰਬਾਹ ਕਰਦੇ ਨੇ ਜਾਂ ਫਲ ਫੁਲ ਜੰਗਲਾਂ ਵਿਚੋਂ
ਚੁਗ ਕੇ ਖਾ ਛੜਦੇ ਨੇ ਸ਼ੂਦਰਾਂ ਨਾਲ ਜੋ ਸਾਡੇ ਦੇਸ਼ ਵਿਚ ਭੈੜਾ
ਸਲੂਕ ਹੋਣ ਲਗ ਪਿਐ ਓਹਦੇ ਨਾਲ ਇਨ੍ਹਾਂ ਦੇ ਦਿਲ ਨੂੰ
ਬੜੀ ਸੱਟ ਵਜੀ ਏ ਥਾਂ ਥਾਂ ਫਿਰ ਕੇ ਇਹ ਪਰਚਾਰ ਕਰ ਰਹੇ
ਨੇ ਕਿ ਸਭ ਬੰਦੇ ਬਰਾਬਰ ਨੇ, ਸ਼ਦਰਾਂ ਨਾਲ ਭੈੜਾ ਸਲੂਕ

-੭-