ਪੰਨਾ:ਚੰਦ੍ਰ ਗੁਪਤ ਮੌਰਯਾ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨ ਤੀਜਾ



[(ਦੁਜੇ ਸੀਨ ਨਾਲੋਂ ਛੇ ਮਹੀਨੇ ਪਿਛੋਂ) ਪਾਟਲੀ ਪੁਤਰ
ਦੇ ਸ਼ਾਹੀ ਮਹੱਲ ਦਾ ਇਕ ਕਮਰਾ, ਮਹਾਰਾਜਾ ਧੰਨਾਂ
ਨੰਦ ਇਕ ਵੱਡੀ ਕੁਰਸੀ ਤੇ, ਕੋਲ ਕੁਰਸੀਆਂ ਤੇ ਵਜ਼ੀਰ
ਤੇ ਚੰਦਰ ਗੁਪਤ ਬੇਠੇ ਹੋਏ ਨੇ]

ਮਹਾਰਾਜ--ਚੰਦ੍ਰ! ਤੂੰ ਕਾਕਾ, ਕੀਹ ਮਖੌਲ ਬਨਾਇਆ ਹੋਇਐ?
ਤੇਰੀਆਂ ਬੜੀਆਂ ਸ਼ਕੈਤਾਂ ਆ ਰਹੀਆਂ ਨੇ।
ਚੰਦਰ--ਕੀਹ ਸ਼ਕੈਤਾਂ ਨੇ ਜੀ?
ਮਹਾਰਾਜ-ਸ਼ਕੈਤਾਂ ਵੀ ਦਸਾਂਗੇ ਪਰ ਪਹਿਲਾਂ ਇਹ ਦਸ ਖਾਂ
ਕਿ ਤੂੰ ਕਸ਼ੱਤ੍ਰੀ ਏਂ ਕਿ ਬ੍ਰੈਹਮਣ?
ਚੰਦਰ--ਮੈਂ ਇਨਸਾਨ ਆਂ, ਪਰ ਇਹ ਜ਼ਾਤ ਦਾ ਸੁਆਲ ਅਜ ਕਿਵੇਂ
ਉਠਿਐ?
ਮਹਾਰਾਜ--ਸੁਆਲ ਏਥੋਂ ਉਠਿਐ ਕਿ ਸ਼ਕੈਤ ਪੌਂਹਚੀ ਏ ਕਿ ਤੂੰ ਦੇਸ
ਵਿਚ ਬ੍ਰਾਹਮਣਾਂ ਵਾਂਙੂ ਉਪਦੇਸ਼ ਕਰਦਾ ਫਿਰਣੈਂ, ਉਪਦੇਸ਼ ਤੇਰਾ
ਏਮ ਏ?

-੯-