ਪੰਨਾ:ਚੰਦ੍ਰ ਗੁਪਤ ਮੌਰਯਾ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੰਵਰ--ਮਹਾਰਾਜ, ਕਿਸੇ ਉਪਦੇਸ਼ ਦਾ ਜ਼ਾਤ ਨਾਲ ਕੀਹ ਤਲੱਕ ਏ,
ਜਿਨੂੰ ਜੈਹੜੀ ਗਲ ਦਾ ਪਤਾ ਹੋਇਆ ਓਸ ਦੂਜੇ ਨੂੰ ਦਸ ਛੜੀ
ਜੇ ਆਲੇ ਦੁਆਲੇ ਦੇ ਲੋਕਾਂ ਦੀ ਰਾਅ ਅਪਣੇ ਵਰਗੀ ਹੋ ਜਾਏ
ਤਾਂ ਜ਼ਿੰਦਗੀ ਜ਼ਰਾ ਸੁਆਦੀ ਹੋ ਜਾਂਦੀ ਏ ਹਰ ਇਕ ਆਦਮੀ ਨੂੰ
ਚਾਹੀਦੈ ਕਿ ਜੈਹੜੀਆਂ ਜੈਹੜੀਆਂ ਚੰਗੀਆਂ ਗੱਲਾਂ ਓਹਨੂੰ ਪਤਾ
ਹੋਨ ਆਂਢੀਆਂ ਗੁਆਂਢੀਆਂ ਨੂੰ ਵੀ ਦੱਸੇ।
ਮਹਾਰਾਜ--ਤੈਨੂੰ ਕ੍ਹੇੜੀਆਂ ਚੰਗੀਆਂ ਗਲਾਂ ਦਾ ਪਤਾ ਲਗੈ?
ਚੰਦਰ--ਕਈ ਗਲਾਂ ਨੇ ਕੀਹ ਤੁਹਾਡੇ ਕੋਲ ਐਨੀਆਂ ਗਲਾਂ ਸੁਨਣ ਦਾ
ਵਕਤ ਹੈ?
ਮਹਾਰਾਜ-ਤੂੰ ਕਾਹਲੀ ੨ ਥੋੜੀਆਂ ੨ ਸਾਨੂੰ ਦਸ ਦੇ ਨਾ।
ਚੰਦਰ-ਬ੍ਹੌਤ ਅਛਾ ਜੀ, ਮੈਂ ਪਰਚਾਰ ਕਰਣਾਂ ਕਿ ਤੁਹਾਨੂੰ ਮਹਾਰਾਜਾ
ਰਬ ਨੇ ਨਹੀਂ ਬਨਾਇਆ ਪਰਜਾ ਨੇ ਬਨਾਇਐ ਸੋ ਤੁਸੀ ਓਦ੍ਹੇ
ਨੌਕਰ ਓ ਅਫ਼ਸਰ ਨਹੀਂ।
ਮਹਾਰਾਜ--ਇਹ ਗਲ ਤੇ ਖੈਰ ਠੀਕ ਈ ਸਹੀ ਪਰ ਇਦ੍ਹਾ
ਢੰਡੋਰਾ

ਫੇਰਣ ਦਾ ਤੇਰਾ ਕੀਹ ਮਤਲਬ ਏ?
ਚੰਦਰ--ਲੋਕਾਂ ਨੂੰ ਆਪਣੇ ਹੱਕਾਂ ਦਾ ਪਤਾ ਲਗਣਾ ਚਾਹੀਦੈ
ਮਹਾਰਾਜ।
ਮਹਾਰਾਜਾ-(ਬੁਲ੍ਹ ਟੁਕ ਕੇ) ਹਛਾ ਹੋਰ ਕੀਹ ਕੈਹਣੈਂ?
ਚੰਦਰ---ਹੋਰ ਇਹ ਕਿ ਸਭ ਆਦਮੀ ਬਰਾਬਰ ਨੇਂ, ਜ਼ਾਤ ਕਰਮਾਂ
ਕਰਕੇ ਹੋਂਦੀ ਏ ਜਨਮ ਨਾਲ ਨਹੀਂ।
ਮਹਾਰਾਜ--ਤੂੰ ਬੋਧੀ ਤੇ ਨਹੀਂ ਹੋ ਗਿਆ?
ਕੰਵਰ-ਨਹੀਂ ਜੀ ਹਾਂ ਤੇ ਹਿੰਦੂ ਈ ਪਰ ਚੰਗੀ ਗਲ ਜਿਥੋਂ ਵੀ ਲੱਭੇ
ਲੈ ਲੈਣੀ ਚਾਹੀਦੀ ਏ।

-੧੦-