ਪੰਨਾ:ਚੰਦ੍ਰ ਗੁਪਤ ਮੌਰਯਾ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮਹਾਰਾਜ-ਚੰਨ ਚੜ੍ਹਿਆ ਪਿਆ ਜਾਪਦੈ। ਹੋਰ ਕੀਹ?
ਕੰਵਰ- ਇਹ ਕਿ ਧਰਮਾਂ ਤੋਂ ਪਿਆ ਲੜਣਾ ਹਦ ਦਰਜੇ ਦੀ ਬੇਵਕੂਫ਼ੀ
ਏ ਦੂਹਾਂ ਧਰਮਾਂ ਵਾਲਿਆਂ ਨੂੰ ਆਪਸ ਵਿਚ ਪਿਆਰ ਮਹੱਬਤ
ਨਾਲ ਰਹਣਾ ਚਾਹੀਦੈ, ਜੇ ਸਭ ਦਾ ਬਨਾਣ ਵਾਲਾ ਰਬ ਈ ਏ
ਤਾਂ ਓਹ ਕਦੀ ਅਪਣੇ ਪੁਤਰਾਂ ਨੂੰ ਲੜਦਿਆਂ ਵੇਖ ਕੇ ਖ਼ੁਸ਼ ਨਹੀਂ
ਹੋ ਸਕਦਾ।
ਮਹਾਰਾਜ--(ਦਿਲ ਵਿਚ) ਤੇਰਾ ਦਿਮਾਗ਼ ਠੀਕ ਕਰਣਾ ਪਏਗਾ
(ਉਚੀ) ਹੋਰ?
ਚੰਦਰ--ਸ਼ੂਦਰਾਂ ਨਾਲ ਸਾਡਾ ਸਲੂਕ ਬੜਾ ਭੈੜੈ, ਉਨ੍ਹਾਂ ਦੀ ਹਾਲਤ
ਸੁਧਾਰਨੀ ਚਾਹੀਦੀ ਏ।
ਮਹਾਰਾਜ--ਇਨ੍ਹਾਂ ਗੱਲਾਂ ਨੂੰ ਚੰਗਿਆਂ ਤੂੰਹਯੋਂ ਆਹਣੈਂ ਕਿ ਕੋਈ
ਹੋਰ ਵੀ?
ਚੰਦਰ--ਇਹ ਤੁਹਾਨੂੰ ਪਤਾ ਹੋਵੇ।
ਮਹਾਰਾਜ-ਹਛਾ ਹੋਰ?
ਚੰਦਰ--ਹੋਰ ਇਹ ਕਿ ਆਦਮੀ ਕੰਮ ਭਾਂਵੇਂ ਕੀਹ ਕਰਦਾ ਹੋਵੇ
ਰੋਟੀ ਹਲਾਲ ਦੀ ਓਦ੍ਹੀ ਤਦੇ ਹੋਂਦੀ ਏ ਜੇ ਓਹ ਹਥਾਂ ਨਾਲ ਵੀ}}
ਕੁਝ ਘੈਂਟੇ ਕੰਮ ਕਰੇ।
ਮਹਾਰਾਜ-ਤਾਂ ਫੇਰ ਤੇਰੀ ਰੋਟੀ ਹਲਾਲ ਦੀ ਕਿਸ ਤਰ੍ਹਾਂ ਹੋ ਗਈ?
ਚੰਦਰ-ਮੈਂ ਤੇ ਤਿੰਨ ਚਾਰ ਘੈਂਟੇ ਦਿਨ ਵਿਚ ਸੂਤਰ ਕਤਦਾ ਤੇ ਕਤਾਬਾਂ
ਲਿਖਦਾ ਜੇ ਤੇ ਇਕ ਦੋ ਹੋਰ ਕੰਮ ਕਰਣਾਂ ਇਹ ਚੀਜ਼ਾਂ ਵੇਚ
ਕੇ ਰੋਟੀ ਖਾਣਾਂ।
ਮਹਾਰਾਜ--ਹਲਾ? ਤੇ ਜ੍ਹੇੜਾ ਖਰਚ ਸਰਕਾਰੋਂ ਮਿਲਦੈ ਤੇ ਜ੍ਹੈੜੀ ਐਨੀ
ਦੌਲਤ ਘਰ ਤੇਰੇ ਪਯੀ ਏ।

-੧੧-