ਪੰਨਾ:ਚੰਦ੍ਰ ਗੁਪਤ ਮੌਰਯਾ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਚੌਥਾ



[ਚੰਦ੍ਰ ਗੁਪਤ ਦੇ ਮਹਲ ਦਾ ਬਗੀਚਾ ਹੌਜ਼ ਦੇ ਦੁਆਲੇ
ਸੀਤਾ, ਚੰਦ੍ਰ ਗੁਪਤ ਦੀ ਧਰਮ ਦੀ ਭੈਣ ਤੇ ਓਦੀਆਂ
ਸਹੇਲੀਆਂ ਹੌਜ਼ ਵਿਚ ਪੈਰ ਪਾਈ ਵਿਚਕਾਰ ਲਗੇ
ਹੋਏ ਫੁਹਾਰੇ ਵਲ ਤਕ ਰਹੀਆਂ ਨੇ ਤੇ ਕਦੀ ੨ ਕੋਈ
ਕਿਸੇ ਤੇ ਪਿਆਰ ਨਾਲ ਪਾਣੀ ਦਾ ਛਿੱਟਾ ਮਾਰਦੀ ਏ]

ਇਕ--(ਹੇਕ ਨਾਲ ਤੇ ਬੜੀ ਮਧਮ ਅਵਾਜ਼ ਵਿਚ) ਮੈਂ ਤੇਰੀ ਤੇ ਤੂੰ
ਮੇਰਾ ਸੈਂ, ਤੂੰ ਗਿਐਂ ਭੁਲ ਵੇ-ਮੈਂ ਤੇਰੀ ਤੇ ਤੂੰ ਮੇਰਾ ਸੈਂ ਤੂੰ
ਗਿਯੈਂ ਭੁਲ ਵੇ।
ਦੁਜੀ--ਗਾਉਣਾ ਈ ਤਾਂ ਜ਼ਰਾ ਉਚੀ ਗਉਂ ਸੁਆਦ ਵੀ ਆਵੇ
ਤੀਜੀ--ਉੱਚੀ ਕਿਉਂ ਗਾਵੇ, ਉਹ ਕੋਈ ਤੇਨੂੰ ਤੇ ਨਹੀਂ ਪਈ ਆਂਹਦੀ
ਕਿ "ਤੂੰ ਮੇਰਾ ਸੈਂ" ਉਹ ਤੇ ਜਿਨੂ ਆਂਹਦੀ ਵੇ ਪਈ ਉਹ ਤੇ
ਗਿਆ ਹੋਇਐ..........ਹਾਂ ਤੂਏਂ ਦੱਸ ਖਾਂ ਨੀ ਕਿਥੇ ਗਿਆ ਈ
ਮੈਨੂੰ ਤੇ ਥਾਂ ਹੀ ਭੁਲ ਗਈ ਏ।
ਪਹਿਲੀ--ਤੈਨੂੰ ਤੇ ਥਾਂ ਈ ਭੁਲਿਐ ਮੇਨੂੰ ਥਾਂ ਵਾਲਾ ਈ ਭੁਲ ਗਿਐ

-੧੩-