ਪੰਨਾ:ਚੰਦ੍ਰ ਗੁਪਤ ਮੌਰਯਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਮੈਂ ਤੇਨੂੰ ਕੀਹ ਦਸਾਂ?
ਚੌਥੀ--ਬੱਲੇ ਨੀ ਚਲਾਕੋ ਬੜੀਆਂ ਗੁੰਝਲਦਾਰ ਗਲਾਂ ਕਰਨੀ ਏਂ ਥਾਂ
ਵਾਲਾ ਤੇਨੂੰ ਭੁਲ ਗਿਐ ਤੂੰ ਤੇ ਨਹੀਂ ਨ ਓਹਨੂ ਭੁਲ ਗਈ
ਤੂੰ ਤੇ ਹਰ ਵੇਲੇ ਲੁਹਾਰ ਦੀ ਧੌਂਕਣੀ ਵਾਂਙ ਹੌਕੇ ਈ ਭਰਦੀ
ਰੈਹਨੀ ਏਂ।
ਸੀਤਾ--ਹੌਕੇ ਭਰਦੀ ਏਂ ਨੀ ਇਹਦੀ ਜੁਤੀ ਤੇਨੂੰ ਓਹ ਭੁਲ ਗਿਐ ਤੇ
ਤੂੰ ਵੀ ਭੁਲ ਸੂ ਨੀ ਪਰਾਂ, ਪਥਰਾਂ ਨੂੰ ਯਾਦ ਕਰ ੨ ਕੇ ਕੀਹ
ਜੀ ਕਲਪਾਣਾ ਹੋਇਆ।
ਪਹਿਲੀ--(ਹੌਕਾ ਭਰਕੇ) ਆਹੋ ਭੈਣ ਤੂੰ ਰਾਖਵਾਂ ਕਬੂਤਰ ਹੋਈਯੋਂ
ਤੇਨੂੰ ਕੀਹ ਪਤੈ ਜੰਗਲ ਦੇ ਤਿਤਰਾਂ ਦੇ ਕਲੇਜੇ ਕੀਕਰ ਲੋਕੀ
ਕਢ ੨ ਕਬਾਬ ਬਣਾ ੨ ਕੇ ਖਾਂਦੇ ਨੇ ਇਹ ਸੁਨੈਹਰੀ ਵਾਲ
ਇਹ ਚੰਨ ਵਰਗਾ ਮੱਥਾ ਇਹ ਸਵੇਰ ਦੀ ਲਾਲੀ ਵਰਗੀਆਂ
ਗਲ੍ਹਾਂ ਇਹ ਚੀਜ਼ ਵੌਹਟੀ ਵਰਗੇ ਬੁਲ੍ਹ ਤੇ ਇਹ....ਕੀਹਦੇ
ਵਰਗੀਆਂ ਆਖਾਂ ਨੀ ਅਖਾਂ?
ਸੀਤਾ--ਗਾਲ੍ਹੜ ਵਰਗੀਆਂ (ਹਾਸਾ)
ਪਹਿਲੀ-ਗਾਲ੍ਹੜ ਕਿਊਂ ਕੁਕੜ ਵਰਗੀਆਂ ਹਰਨ ਵਰਗੀਆਂ ਤੇਰੇ
ਅਪਣੇ ਵਰਗੀਆਂ ਹੋਰ ਕੀਦੇ ਨਾਲ ਮਸ਼ਾਲ ਦਿਆਂ--ਹਾਂ
ਇਹ ਸਭ ਕੁਝ ਮੇਰੇ ਕੋਲ ਵੀ ਹੋਂਦਾ ਤੇ ਮੈਂ ਵੀ ਨਾ ਜਾਨਦੀ
ਜੁਤੀ ਨਾਲ ਕਿਸੇ ਨੂੰ। ਤੇਰੀ ਕਿਸਮਤ ਵਿਚ ਦੀਵਾ ਬਨਣਾ ਤੇ
ਪਰਵਾਨਿਆਂ ਨੂੰ ਸਾੜਣਾ ਲਿਖਿਐ ਤੇ ਸਾਨੂੰ ਬਨਣਾ ਪੈਂਦੈ
ਆਪ ਪਰਵਾਨਾ।
ਸੀਤਾ--ਹੱਲਾ ਨੀ ਗਲਾਧੜੇ, ਤੂੰ ਘਟ ਹੋਨੀ ਏਂ ਕਿਸੇ ਨਾਲੋਂ?
ਵੇਖਿਆ ਜੇ ਨੀ ਜਰਾ ਹਾਬਸ਼ਨ ਵਲੋਂ ਕਿਡਾ ਕਾਲਾ ਰੰਗ ਸੂ ਤੇ

-੧੪-