ਪੰਨਾ:ਚੰਦ੍ਰ ਗੁਪਤ ਮੌਰਯਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਡੇ ਮੋਟੇ ਬੁਲ੍ਹ ਸੂ।
ਪੰਜਵੀਂ--ਜਰਾ ਪਾਣੀ ਵਿਚ ਤੇ ਝਾਤੀ ਮਾਰ ਕੰਵਲ ਫੁਲ ਦੀਏ
ਬੱਚੀਏ।
ਛੇਵੀਂ--ਨਾ ਨੀ ਪਾਣੀ ਵਿਚ ਨਾ ਝਾਤੀ ਮਾਰੀਂ ਨਰਗਸ ਦਾ ਫੁਲ
ਬਣ ਜਾਏਂਗੀ।
ਪਹਿਲੀ--ਵਧ ੨ ਗਲਾਂ ਕਾਹਨੂੰ ਬਨਾਂਦੀਆਂ ਓ ਮੈਂ ਸੀਤਾ ਨਾਲ
ਰਲ ਗਈ ਆਂ?
ਦੁਜੀ--ਸਾਨੂੰ ਮੁਕਾਬਲਿਆਂ ਦੀ ਕੀ ਲੋੜ ਏ ਓਹ ਗੁਲਾਬ ਏ ਤੂੰ
ਚੰਬੇਲੀ।
ਪਹਿਲੀ--ਚੰਬੇਲੀ ਤੇ ਹੋਣਾ ਈ ਹੋਇਆ ਲਹੂ ਉਂਞ ਉਡ ਗਿਆ
ਤੇ ਰੰਗ ਚਿੱਟਾ ਹੋ ਗਿਆ ਤੇ ਖ਼ੁਸ਼ਬੋ ਸਾਡੇ ਵਿਚ ਵਫ਼ਾ ਦੀ
ਹੋਨੀ ਈ ਹੋਈ।
ਸਤਵੀਂ--ਚਲੋ ਛਡੋ ਨੇ ਗੌਣ ਦਿਓ ਸੂ, ਚਲ ਭੈਣ ਤੂੰ ਗੌਂ ਅਗੇ ੨
ਅਸੀ ਪਿਛੇ ੨ ਗਾਉਣੀਆਂ ਵਾਂ।
ਪਹਿਲਾਂ--ਚੰਗਾ ਗਾਵੋ ਫੇਰ (ਗਾਉਂਦੀ ਏ)
ਮੈਂ ਤੇਰੀ ਤੇ ਤੂੰ ਮੇਰਾ ਸੈਂ ਤੁ ਗਿਐਂ ਭੁਲ ਵੇ
ਵੇ ਮੈਂ ਤੇਰੀ ਤੇ ਤੂੰ ਮੇਰਾ ਸੈਂ ਤੂ ਗਿਐਂ ਭੂਲ ਵੇ
ਵੇ ਮੈਂ ਟਾਹਣੀ ਕਰਮਾਂ ਵਾਲੀ ਥਾਂ ਤੂੰ ਮੇਰਾ ਫੁਲ ਵੇ
ਵੇ ਮੈਂ ਤੇਰੀ........ (ਸਾਰੀਆਂ ਪਿਛੇ ਗੌਂਦੀਆਂ ਨੇ)
ਪਹਿਲੀ-- ਪਹਿਲਾਂ ਪ੍ਰੀਤ ਦੀ ਫਾਹੀ ਲਾ ਕੇ
ਭੋਲੀ ਜਿੰਦੜੀ ਵਿਚ ਫਸਾ ਕੇ
ਪਿਛੋਂ ਗਲ ਚ ਘੁਟਿਯੋ ਈ ਆ ਕੇ
ਫਸ ਗਈ ਬੁਲਬੁਲ, ਵੇ

-੧੫-