ਪੰਨਾ:ਚੰਦ੍ਰ ਗੁਪਤ ਮੌਰਯਾ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵੇ ਮੈਂ ਤੇਰੀ ਤੇ......
ਪਹਿਲੀ-- ਤੇਰੇ ਨਾਲ ਜਦੋਂ ਦੀ ਲਾਈ
ਡਿਠਾ ਸੁਖ ਦਾ ਦਿਨ ਨਹੀਂ ਕਾਈ
ਉਤੋਂ ਮਿਠੈਂ ਦਿਲੋਂ ਕਸਾਈ-ਐਵੇਂ ਗਯਾਂ ਭੁਲ ਵੇ
ਵੇ ਮੈਂ ਤੇਰੀ.. (ਪਿਛੇ ਗਾਉਂਦੀਆਂ ਨੇ)
ਪਹਿਲੀ--ਲੈ ਬਸ ਭੈਣੇ ਮੈਂ ਥਕ ਗਈਆਂ
ਸਾਰੀਆਂ--ਹਲਾ? ਥੱਕ ਗਈ ਏ ਵਡੀ ਨਾਜਕੋ। ਆਓ ਨੀ ਘੁਟੀਏ
ਸੂ।
ਪਹਿਲੀ--ਨਾਂਹ ੨ ਰਹਿਣ ਦਿਓ ਗਾਓਣੀਆਂ ਬਾਬਾ ਗਾਓਣੀਆਂ
ਕੀਤਾ ਪਾਪ ਤੇ ਨਹੀਂ ਸੀ ਕੋਈ
ਮੇਰੀ ਹਾਲਤ ਇਹ ਕਿਊਂ ਹੋਈ
ਵੇ ਮੈਂ ਬੇ ਤਕਸੀਰੇ ਮੋਈ
ਜਿੰਦੜੀ ਗਈ ਰੁਲ ਵੇ (ਗਾਉਂਦੀਆਂ ਨੇ)
ਪਹਿਲੀ-- ਲੋਕੋ ਪ੍ਰੀਤ ਕਦੀ ਨ ਕਰਿਓ
ਵੇ ਬਿਨ ਆਈ ਮੌਤ ਨਾ ਮਰਯੋ
ਡਰਯੋ ਏਸ ਬਲਾਉਂ ਡਰਯੋ
ਡਰਯੋ ਬਿਲਕੁਲ ਵੇ
(ਸਾਰੀਆਂ ਗਾਉਂਦੀਆਂ ਨੇ)
ਪਹਿਲੀ--ਲੌ ਮੁਕ ਗਿਆ ਜੇ ਗੌਣ ਤੇ ਮੈਂ ਚਲੀ ਜੇ ਘਰ।
ਇਕ--ਕਿਊਂ ਘਰ ਕੀਹ ਏ? ਬੈਹ ਜਾਂ ਸਾਰੀਆਂ ਰਲ ਕੇ ਚਲਣੀਆਂ
ਸੀਤਾ--ਭੈਣ ਮੇਰਾ ਦਿਲ ਕਰਦਾ ਹੋਂਦਾ ਸੀ ਕੋਈ ਮੈਨੂੰ ਬੜਾ ਈ
ਪਿਆਰ ਕਰੇ ਤੇ ਮੈਂ ਓਹਨੂੰ ਓਨਾ ਈ ਅਗੋਂ ਕਰਾਂ-ਪਰ ਤੂੰ
ਮੇਨੂੰ ਡਰਾ ਛੜਿਐ। ਇਹ ਕੀਹ ਗਲ ਏ? ਪਿਆਰ ਦੇ ਬਦਲੇ

-੧੬-