ਪੰਨਾ:ਚੰਦ੍ਰ ਗੁਪਤ ਮੌਰਯਾ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕਿਯੂੰ ਨਹੀਂ ਮਿਲਦੇ?
ਪਹਿਲੀ--ਮੈਥੋਂ ਪੁਛਣੀ ਏਂ? ਬਮਾਰਾਂ ਤੋਂ ਅਲਾਜ ਕਰਾਨੀ ਏਂ?
ਮੇਨੂੰ ਪਤਾ ਹੋਂਦਾ ਤੇ ਮੈਂ ਆਪ ਕਿਊਂ ਰੁਲਦੀ ਫਿਰਦੀ।
ਸੀਤਾ --ਮੇਰੀ ਤੇ ਸਲਾਹ ਬਣ ਗਈ ਏ ਵਿਆਹ ਈ ਨਾ ਕਰਾਂਵਾਂ
ਇਹ ਐਵੇਂ ਵਖਤੇ ਈ ਵਖਤੇ ਨੇ ਮੈਂ ਤੇ ਬੋਧੀਆਂ ਵਾਂਙ
ਭਿਕਸ਼ਨੀ ਬਣ ਜਾਨੀ ਆਂ।
(ਇਕ ਬੂਟੇ ਦੇ ਪਿਛੋਂ ਕੰਵਰ ਚੰਦਰ ਗੁਪਤ ਨਿਕਲ
ਆਉਂਦਾ ਏ ਓਸ ਅਖੀਰ ਵਾਲੀ ਗਲ ਸੁਣ ਲਈ ਏ)

ਚੰਦਰ-ਇਹ ਗਲ ਬੜੀ ਈ ਚੰਗੀ ਏ, ਤੇਰੇ ਵੀਰ ਦੀ ਵੀ ਹੁਨ ਏਹੋ
ਜਹੀ ਈ ਸਲਾਹ ਏ ਪਰ ਭਿਕਸ਼ਨੀ ਬਨਣ ਦੀ ਲੋੜ ਨਹੀਂ, ਮੇਰੇ
ਕੋਲ ਤੇਰੇ ਲਈ ਬਤੇਰੇ ਕੰਮ ਨੇ ਮੇਰੇ ਨਾਲ ਦੇਸ ਦੀ ਸੇਵਾ
ਕਰ ਮੈਂ ਵਦੇਸ਼ੀਆਂ ਨੂੰ ਦੇਸੋਂ ਕਢਣੈ ਮੇਰੀ ਮਦਦ ਕਰ। ਜਿਤ
ਗਏ ਤੇ ਵਿਆਹ ਸ਼ਿਆਹ ਵੇਖੇ ਜਾਨਗੇ, ਹਾਰ ਗਏ ਤੇ ਅਸਾਂ
ਜੀਉਂਦੇ ਬਚਣਾ ਈ ਨਹੀਂ.....ਕਿਊਂ?
ਸੀਤਾ--ਮਨਜੂਰ, ਇਨ੍ਹਾਂ ਸਾਰੀਆਂ ਨੂੰ ਵੀ ਆਖੋ।
ਚੰਦਰ--(ਹਸ ਕੇ) ਲੈ ਮੈਂ ਧੰਘਾਣੇ 'ਆਖਾਂ ਨੇ? ਈਹੋ ਕੰਮ ਤੇ ਮੈਂ
ਤੇਥੋਂ ਲੈਣੈ? ਇਨ੍ਹਾਂ ਤੋਂ ਈ ਪਰਚਾਰ ਸ਼ੁਰੂ ਕਰੀਂ ਇਨ੍ਹਾਂ ਨੂੰ
ਸਮਝਾਈਂ ਤੇ ਮਨਾਈਂ ਕਿ ਜਿਸ ਵੇਲੇ ਦੇਸ਼ ਤੇ ਬਿਪਤਾ ਆਈ।
ਹੋਈ ਹੋਵੇ ਸਭ ਖ਼ੁਸ਼ੀਆਂ ਹਰਾਮ ਹੋਂਦੀਆਂ ਨੇ।

-੧੭-