ਪੰਨਾ:ਚੰਦ੍ਰ ਗੁਪਤ ਮੌਰਯਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨ ਪੰਜਵਾਂ



ਚੰਦਰ ਗੁਪਤ ਦੇ ਮਹੱਲ ਦਾ ਕਮਰਾਂ



[ਚੰਦਰ ਗੁਪਤ ਤੇ ਸੀਤਾ ਬੇਠੇ ਗਲਾਂ ਕਰ ਰਹੇ ਨੇਂ]
ਸੀਤਾ--ਕਲ ਅਖੀਰਲਾ ਦਿਨ ਜੇ ਨਾ?
ਕੰਵਰ--ਅਖੀਰਲਾ ਕੀ ਮੌਤ ਦਾ?
ਸੀਤਾ--ਹਾਏ ਸੁਖੀ ਸਾਂਦੀ ਇਹੋ ਜਹੀਆਂ ਗਲਾਂ ਕਰਨੀਆਂ ਜੇ ਤੇ
ਮੈਂ ਚਲੀ ਆਂ।
ਕੰਵਰ--ਨਾਂ, ਨਾ ਬੀਬੀ ਭੈਣ ਜਾਈਂ ਨਾ। ਆਹੋ ਅਖੀਰਲਾ ਈ
ਦਿਨ ਏ। ਕਲ ਮਹਾਰਾਜ ਨੂੰ ਜਵਾਬ ਦੇਣੈਂ ਦਸ ਕੀ ਦਿਆਂ?
ਸੀਤਾ-- ਮੇਰਾ ਅੰਤ ਲੈਂਦੇ ਓ? ਜਵਾਬ ਕੋਈ ਦੇ ਨੇਂ?
ਕੰਵਰ--ਦੋ ਤੇ ਹੈਣ ਈ, ਜਾਂ ਆਖਾਂ ਕਿ "ਹਜ਼ੂਰ ਮਾਈ ਬਾਪ ਨੇ ਜੋ
ਹੁਕਮ ਦਿਓ ਮੱਨਾਂਗੇ" ਤੇ ਜਾਂ ਆਖਾਂ ਨੇ ਕਿ ਜੋ "ਤੁਹਾਡੀ ਮਰਜ਼ੀ
ਏ ਕਰ ਮੈਂ ਤੇ ਓਹੋ ਕੁਝ ਕਰਣਾ ਜੇ ਜੋ ਮੈਨੂੰ ਠੀਕ ਲਗੇ।"
ਸੀਤਾ--(ਪੀਡਾ ਮੂੰਹ ਬਣਾ ਕੇ) ਪਹਿਲੀ ਗਲ ਠੀਕ ਜੇ ਦੂਜੀ ਕਹੋਗੇ
ਤੇ ਸੌ ਤਕਲੀਫਾਂ ਆਉਨਗੀਆਂ, ਨਾਲੇ ਵਿਆਹ ਵੀ ਨਹੀਂ ਹੋ

-੧੮-