ਪੰਨਾ:ਚੰਦ੍ਰ ਗੁਪਤ ਮੌਰਯਾ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਕਣਾ ਮੱਲਾ ਜੀਆ।
ਚੰਦਰ--ਹਲਾ ਜੀ? ਜਰਾ ਮੂੰਹ ਕਰੇਂ ਨਾ ਐ੍ਹਧਰ! ਹੁਣ ਤੇ ਬੜਾ ਮੂੰਹ
ਪੀਡਾ ਬਨਾਣ ਸਿਖ ਪਈ ਏ (ਸੀਤਾ ਹਸ ਪੈਂਦੀ ਏ)
ਸੀਤਾ -ਗਲਾਂ ਤੇ ਤੁਸੀ ਬਨਾਂਦੇ ਓ। ਮੈਂ ਤੁਹਾਨੂੰ ਨਹੀਂ ਜਾਨਦੀ ਕਿ
ਤੁਸੀ ਮੇਨੂੰ ਨਹੀਂ ਜਾਨਦੇ? ਮੇਥੋਂ ਪੁਛਣ ਦਾ ਹੋਰ ਮਤਲਬ ਈ ਕੀ
ਸਾਜੇ ਸੁਆ ਮਖੌਲ ਤੋਂ? ਕੀਹ ਮੇਰਾ ਵੀਰ ਕਦੀ ਕਾਇਰਾਂ
ਵਾਲੀ ਕੋਈ ਗਲ ਕਰ ਸਕਦੇ? ਕੀ ਮੈਂ ਕਦੀ ਓਹਨੂੰ ਅਜਿਹੀ
ਸਲਾਹ ਦੇ ਸਕਣੀ ਆਂ? "ਜੀਦ੍ਹੇ ਕੁਝ ਦਿਨਾਂ ਦੇ ਉਪਦੇਸ਼
ਨਾਲ ਮੈਂ ਅਜੇਹੀ ਨਿਡਰ ਹੋ ਗਈ ਆਂ ਓਹ ਆਪ ਕੀਹ
ਹੋਵੇਗਾ" ਇਹ ਮੈਂ ਚੰਗੀ ਤ੍ਰਾਂ ਸਮਝ ਸਕਨੀ ਆਂ।
ਚੰਦਰ--ਸਚ ਆਨੀਂ ਏਂ? ਫੇਰ ਮੈਂ ਤੇਰੇ ਵਲੋਂ ਨਾਂਹ ਨ ਕੁਈ
ਫਿਕਰ ਕਰਾਂ?
ਸੀਤਾ--ਮੇਰੇ ਵਲੋਂ ਕੀ ਫਿਕਰ ਕਰਣਾ ਜੇ? ਮੈਨੂੰ ਤੇ ਹੁਨ ਸੁਫ਼ਨੇ ਵੀ
ਆਉਂਦੇ ਨੇ ਤੇ ਲੜਾਈਆਂ ਦੇ ਈ, ਅਜੇ ਅਜ ਰਾਤੀਂ ਈ ਮੈਂ
ਵੇਖਿਆ ਏ ਵਦੇਸ਼ੀਆਂ ਨਾਲ ਅਸੀਂ ਬੜੇ ਲੜੇ ਆਂ, ਆਖਰ ਓਹ
ਹਾਰ ਗਏ ਨੇ, ਉਨ੍ਹਾਂ ਦੇ ਆਗੂ ਤੁਹਾਡੇ ਸਾਮ੍ਹਨੇ ਹਥ ਜੋੜ ਕੇ ਖਲੋ
ਗਏ ਨੇ ਤੇ ਕੈਂਹਦੇ ਨੇ 'ਸਾਡੇ ਲਈ ਹੁਨ ਕੀਹ ਹੁਕਮ ਏ?'
ਤੁਸੀਂ ਕੈਂਹਦੇ ਓ 'ਮੇਰੀ ਭੈਣ ਤੋਂ ਪੁਛੋ' ਓਹ ਫੇਰ ਮੇਥੋਂ ਪੁਛਦੇ
ਨੇ ਮੈਨੂੰ ਉਨ੍ਹਾਂ ਤੇ ਤਰਸ ਆ ਜਾਂਦਾ ਏ।
ਚੰਦਰ--ਤਰਸ?
ਸੀਤਾ--ਜੀ ਹਾਂ, ਮੈਂ ਆਨ੍ਹੀ ਆਂ 'ਮੇਨੂੰ ਤਰਸ ਆਗਿਆ ਜੇ ਮੈਂ
ਤੁਆਡੇ ਕਸੂਰ ਮਾਫ਼ ਕਰਨੀ ਆਂ, ਜਾਓ ਸਾਡੇ ਦੇਸ਼ ਤੋਂ ਨਿਕਲ
ਜਾਓ', ਓਹ ਬੜੇ ਖੁਸ਼ ਹੋਂਦੇ ਨੇ ਤੇ ਨਸ ਓਠਦੇ ਨੇ, ਤਾਂਹਯੋਂ ਮੈਂ

-੧੯-