ਪੰਨਾ:ਚੰਦ੍ਰ ਗੁਪਤ ਮੌਰਯਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ ਦੂਜਾ



ਸੀਨ ਪਹਿਲਾ



(ਸਪਤ ਸੰਧੂ ਵਿਚ ਇਕ ਜੰਗਲ-ਮਹਾਤਮਾ ਜੀ-ਪੰਡਤ
ਕੁਟੱਲੀਆ ਜੀ, ਕੰਵਰ ਚੰਦਰ ਗੁਪਤ ਤੋਂ ਸੀਤਾ-ਇਕ
ਤੰਬੂ ਦੇ ਬਾਹਰ ਦਰੀ ਤੇ ਬੈਠੇ ਹੋਏ ਨੇ। ਕੋਲ ਬਹੁਤ
ਸਾਰੀਆਂ ਛੌਲਦਾਰੀਆਂ ਲਗੀਆਂ ਹੋਈਆਂ ਨੇ)

ਚੰਦਰ--ਪਹਿਲਾਂ ਤੁਸੀਂ ਦਸੋ।
ਪੰਡਤ ਜੀ--ਸਾਡੀ ਗਲ ਤੇ ਕੋਈ ਬਹੁਤੀ ਸਵਾਦੀ ਨਹੀਂ, ਮਹਾਤਮਾ
ਜੀ ਵਖਰੇ ਈ ਟੁਰ ਆਏ ਸਨ ਅਸੀਂ ਸਾਰੇ ਯਾਤਰੂ, ਬਣ ਗਏ
ਤੇ ਆਪਣੇ ਆਪ ਨੂੰ ਬੋਧੀ ਦਸਿੱਆ.........।
ਚੰਦਰ--ਮੈਂ ਤੁਹਾਡੀ ਗਲ ਟੁਕਣਾਂ ਮਾਫ਼ ਕਰਨਾ ਤੁਸੀ ਝੂਠ ਵੀ ਬੋਲ
ਲ੍ਹੈਂਦੇ ਓ।
ਪੰਡਤ ਜੀ--ਪਈ ਸੱਚੀ ਗਲ ਇਹਵੇ ਕਿ ਏਹੋ ਜਹੀਆਂ ਘੋਖਾਂ

-੨੧-