ਪੰਨਾ:ਚੰਦ੍ਰ ਗੁਪਤ ਮੌਰਯਾ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਡੀ ਦੂਰ ਐਨਾ ਰੁਪੱਯਾ ਲੇ ਕੇ ਆਓਣਾ ਖ਼ਾਲਾ ਜੀ ਦਾ ਘਰ
ਏ? ਪਰ ਇਹ ਬੰਦੇ ਤਕਲੀਫ ਨੂੰ ਤਕਲੀਫ ਜਾਣਨ ਵਾਲੇ
ਹੁੰਦੇ ਤੇ ਮੈਂ ਏਨ੍ਹਾਂ ਨੂੰ ਐਡੀ ਦੂਰੋਂ ਕ੍ਹਾਨੂੰ ਚੁਕ ਲਿਔਦਾ। ਆਮ
ਬੰਦਿਆਂ ਦਾ ਏਥੇ ਘਾਟਾ ਏ ਤੁਸੀਂ ਸੁਣਾਓ ਹੁਣ।
ਚੰਦਰ--ਮੈਨੂੰ ਦਰਬਾਰ ਵਿਚ ਸਦਿਓ ਨੇ? ਬੜੀ ਨਰਮੀ ਨਾਲ ਕਹਿਣ
ਲਗੇ, "ਸੁਣਾ ਬਈ ਫੈਸਲਾ ਕਰ ਲਿਆ ਈ?' ਮੈਂ ਕਿਹਾ
"ਜੀਆਹ"। ਪੁਛਣ ਲਗੇ, "ਕੀਹ?" ਮੈਂ ਕਿਹਾ, "ਜੀ ਤੁਸੀਂ
ਨਿਕਿਆਂ ਹੁੰਦਿਆਂ ਤੋਂ ਮੈਨੂੰ ਜਾਣਦੇ ਈ ਹੋ ਕਿ ਮੈਂ ਕਿਡਾ ਜਿੱਦੀ
ਆਂ, ਮੇਰੀ ਇਹ ਆਦਤ ਪੱਕ ਚੁਕੀ ਏ ਕਿ ਜੇਹੜੀ ਗਲ ਮੇਰੇ
ਦਿਲ ਵਿਚ ਇਕ ਵੇਰੀ ਬੈਹ ਜਾਏ ਉਹ ਹਾਈਂ ਮਾਈ ਨਹੀਂ
ਨਿਕਲਦੀ। ਸੁ ਮੈਂ ਆਦਤ ਤੋਂ ਮਜਬੂਰ ਆਂ।" ਉਹ ਕਹਿਣ
ਲਗੇ "ਤੂੰ ਮਜਬੂਰ ਏਂ ਤੇ ਅਸੀਂ ਵੀ ਮਜਬੂਰ ਆਂ। ਅਸਾਂ ਵੀ
ਕਿਸੇ ਆਕੜ ਖਾਣ ਦੀ ਆਕੜ ਭੰਨਣ ਬਿਣਾ ਕਦੀ ਸਾਹ ਨਹੀਂ
ਲਿਆ। ਤੂੰ ਸਾਡੀ ਨਰਮੀਂ ਦਾ ਨਾਜਾਇਜ਼ ਫੈਦਾ ਉਠਾ ਰਿਹਾ
ਏਂ।" ਮੈਨੂੰ ਗੁਸਾ ਆ ਗਿਆ। ਮੈਂ ਕਿਹਾ ਜੀ ਤੁਸੀ
ਸਖਤੀ ਵੀ ਕਰ ਵੇਖੋ ਮੈਂ ਮੁੜਣਾ ਫੇਰ ਵੀ ਨਹੀਂ।" ਬੜਾ ਫੇਰ
ਗੁਸਾ ਚੜ੍ਹਿਓ, ਨੇ ਭੁੜਕ ਕੇ ਉਠ ਬੈਠੇ ਤਖਤ ਤੋਂ ਤੇ ਤਲਵਾਰ
ਤੇ ਹਥ ਪਾਇਓ ਨੇ ਨਾਲੇ ਈ ਮੰਤਰੀ ਉਠ ਬੈਠਾ ਜੀਕਣ
ਪਹਿਲਾਂ ਵੀ ਸਲਾਹ ਪਕਾਈ ਹੋਈ ਹੁੰਦੀ ਏ, ਕਹਿਣ ਲਗਾ
"ਮਹਾਰਾਜ ਤੁਸੀਂ ਕੰਵਰ ਸਾਹਿਬ ਨੂੰ ਹੁਕਮ ਦਿਓ ਰੋਜ਼ ਸ਼ਾਮ ਨੂੰ
ਮੇਰੇ ਨਾਲ ਸੈਲ ਕਰਿਆ ਕਰਨ। ਮੇਰੀ ਕਥਾ ਸੁਣਨ ਆਇਆ
ਕਰਨ। ਮੈਂ ਇਨ੍ਹਾਂ ਨੂੰ ਊਚ ਨੀਚ ਸਮਝਾ ਦਿਆਂ ਗਾ, ਅਞਾਂਨੇ ਨੇ
ਠੀਕ ਗਲ ਨਹੀਂ ਸਮਝ ਸਕਦੇ" ਮਹਾਰਾਜ ਨੇ ਤਲਵਾਰ ਤੋਂ

-੨੩-