ਪੰਨਾ:ਚੰਦ੍ਰ ਗੁਪਤ ਮੌਰਯਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕਿਥੋਂ ਮੁੜਣ ਵਾਲਾ, ਘੰਟੇ ਪਿਛੋਂ ਲਗ ਪਿਆ ਆਖਣ
"ਮੇਰੀ ਛਾਤੀ ਪੀੜ ਕਰਦੀ ਏ" ਪਿੰਡੇ ਨੂੰ ਅਸਾਂ ਹੱਥ ਲਾ ਕੇ
ਵੇਖਿਆ ਲੋਹੇ ਵਾਂਙ ਪਿਆ ਭਖੇ। ਸਤ ਦਿਨ ਬੇਸੁਰਤ ਪਿਆ
ਰਿਹੈ। ਅਜ ਰਾਜ਼ੀ ਹੋਇਆਂ ਵੀ ਦਸ ਦਿਨ ਹੋ ਗਏ ਸੂ ਪਰ
ਮੰਜੀਓਂ ਹਿਠਾਂ ਅਜੇ ਵੀ ਨਹੀਂ ਉਤਰ ਸਕਦਾ ਬੜੀ ਜਾਹਮਤ
ਪਾਈ ਸੂ।
ਦੂਜਾ ਆਦਮੀ--ਸ਼ੁਕਰ ਏ ਬਚ ਗਿਐ। ਅਲਾਜ ਕੀਹਦਾ ਕਰਾਂਦੇ
ਸਾਓ?
ਰਾਧਾ--ਵਡੇ ਹਕੀਮ ਹੁਰਾਂ ਦਾ ਈ ਅਜ ਕਲ ਕਿਸੇ ਨੂੰ ਕਿਸੇ ਹੋਰ
ਕੋਲੋਂ ਇਲਾਜ ਕਰਾਣ ਦੀ ਕੀ ਲੋੜ ਪਈ ਏ!
ਪਹਿਲਾ ਆਦਮੀ --ਬੱਲੇ ਬੱਲੇ! ਇਹ ਤੇ ਸ਼ੈਹਰ ਨੇ, ਸਮਝੋ, ਕੋਈ
ਮੋਤੀ ਦਾਨ ਕੀਤੇ ਸਨ ਜੋ ਏਹੋ ਜਿਹਾ ਆਦਮੀ ਏਥੇ ਆ ਵਸਿਐ।
ਰਾਧਾ---ਆਦਮੀ ਕਾਹਦੇ ਨੇ ਚਾਚਾ ਜੀ ਉਹ ਤੇ ਦਿਉਤੇ ਨੇ ਅਠ ਦਿਨ
ਭਰਾ ਬਿਮਾਰ ਰਿਹਾ ਜੇ, ਦਿਨ ਵਿਚ ਪਾਣ ਲਈ ਦਵਾਈ ਦੇਂਦੇ
ਸਨ। ਸਾਰਾ ਟੱਬਰ ਅਸੀਂ ਤਰਲੇ ਕਰ ਥੱਕੇ ਕਿ ਹੋਰ ਕੁਛ
ਨਹੀਂ ਤੇ ਦਵਾਈ ਦਾ ਮੁਲ ਤੇ ਲਿ ਲਿਆ ਕਰੋ ਪਰ ਅੰਞ
ਜਾਪਦਾ ਸੀ ਕਿ ਜਿਵੇਂ ਉਹ ਇਹ ਗਲ ਸੁਣਦੇ ਹੀ ਨਹੀਂ
ਸਨ। ਹੋਰ ਦਾ ਹੋਰ ਹੀ ਜਵਾਬ ਲਗ ਪੈਂਦੇ ਸਨ ਦੇਣ
ਅਸੀਂ ਗਲ ਕਰੀਏ ਪੈਸਿਆਂ ਦੀ ਤੇ ਉਹ ਅਗੋਂ ਆਖਣ "ਘੰਟੇ
ਤਾਈਂ ਇਹ ਦਵਾ ਪਿਆ ਦਿਆ ਜੇ, ਲੌਢੇ ਵੇਲੇ ਮੈਂ ਫੇਰ
ਆਵਾਗਾਂ" ਜਿਦਨ ਭਰਾ ਰਾਜ਼ੀ ਹੋਇਆ ਭਾਯੇ ਰਾਂ ਬੜਾ ਈ
ਟਿੱਲ ਲਾਇਆ ਕਿ "ਕੁਛ ਤੇ ਲੈ ਲੌ" ਆਖਰ ਜਦੋਂ ਬੜਾ
ਅਕਾਇਓ ਨੇ ਤਾਂ ਕਹਿਣ ਲਗੇ 'ਮੈਨੂੰ ਜੇਹੜੀ ਖ਼ੁਸ਼ੀ ਏਹਦੇ

-੨੬-