ਪੰਨਾ:ਚੰਦ੍ਰ ਗੁਪਤ ਮੌਰਯਾ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਰਾਜ਼ੀ ਹੋਣ ਨਾਲ ਹੋਈ ਏ ਓਹ ਘਟਾਣ ਦੇ ਕਿਉਂ ਮਗਰ ਪਏ
ਓ? ਮੇਰੇ ਕੋਲ ਖਾਣ ਪੀਣ ਲਈ ਬਤੇਰਾ ਕੁਝ ਏ, ਜੇ ਕਦੀ ਮੁਕ
ਗਿਆ ਤੇ ਮੰਗ ਤੰਗ ਕੇ ਗੁਜ਼ਾਰਾ ਕਰ ਲਾਂਗਾ ਤੁਸੀਂ ਫਿਕਰ
ਨਾ ਕਰੋ।
ਪਹਿਲਾ ਆਦਮੀ--ਵੱਡੀ ਉਮਰ ਨੇ ਉਹਨਾਂ ਦੀਆਂ ਗਲਾਂ ਪਏ ਕਰਦੇ
ਸਾਂ ਉਤੋਂ ਆ ਗਏ ਜੇ
(ਹਕੀਮ ਉਰੀ ਆਉਂਦੇ ਨੇ, ਸਾਰੇ ਉਠ ਕੇ ਆਦਰ
ਕਰਦੇ ਨੇ)
ਇਕ ਆਦਮੀ--ਮਹਾਰਾਜ! ਤੁਹਾਡੀਆਂ ਗਲਾਂ ਈ ਪਏ ਕਰਦੇ ਸਾਂ।
ਤੁਹਾਡੀ ਬੜੀ ਵੱਡੀ ਉਮਰ ਏ।
ਹਕੀਮ--ਵੱਡੀ ਉਮਰ ਦੀ ਕੀ ਲੋੜ ਏ, ਸ਼ੰਕਰਾ! ਉਮਰ ਭਾਵੇਂ ਥੋੜੀ
ਈ ਹੋਵੇ ਪਰ ਬਫ਼ੈਦਾ ਨ ਗੁਜ਼ਰ ਜਾਏ, ਸੌ ਵਰ੍ਹਿਆਂ ਦੀ ਉਮਰ
ਜੇ ਰੋਟੀ ਖਾ, ਕਪੜੇ ਪਾ, ਸੌਂ, ਖੇਡ ਮਲ੍ਹ ਤੇ ਸਾਹ ਲੈ ਕੇ ਈ
ਗੁਜ਼ਾਰ ਛੱਡੀ ਤੇ ਕਾਹਦੀ ਗੁਜ਼ਾਰੀ ਕੀ ਫੈਦੇ ਏਸ ਜੀਉਣ ਦਾ?
ਤੇ ਕੀ ਖਟਐ ਏਸ ਜੀਉਣ ਤੋਂ? ਮੈਂ ਤੇ ਆਹਨਾਂ ਮੈਂ ਚਾਹੇ ਕਲ
ਮਰ ਜਾਂ ਪਰ ਕਿਸੇ ਦਾ ਕੁਛ ਸਵਾਰ ਕੇ ਮਰਾਂ।
ਇਕ ਹੋਰ ਆਦਮੀ---ਲੌ ਮਹਾਰਾਜ! ਤੁਹਾਡਾ ਤੇ ਦੱਮ ਦੱਮ ਲੋਕਾਂ ਦੇ
ਭਲੇ ਲਈ ਗੁਜ਼ਰ ਰਿਹੈ। ਮੂੰਹ ਤੇ ਸਲਾਹਨਾ ਮਾੜੀ ਗਲ ਏ
ਪਰ ਸਚੀ ਗਲ ਕਰਨੋਂ ਵੀ ਸੰਙਣਾ ਨਹੀਂ ਚਾਹੀਦਾ ਐਹ
ਸਾਰੇ ਕਹਿ ਰਹੇ ਸਾਜੇ ਕਿਹ ਤੁਸੀ ਤੇ ਦਿਓਤੇ ਹੋ ਦਿਓਤੇ।
ਕਿਨੀ ਕੁਰਬਾਨੀ ਕਰਦੇ ਓ ਲੋਕਾਂ ਲਈ ਜਫਰ ਜਾਲਦੇ ਓ ਤੇ
ਫੈਦਾ ਕੋਈ ਨਹੀਂ ਖੱਟਦੇ।

-੨੭-