ਪੰਨਾ:ਚੰਦ੍ਰ ਗੁਪਤ ਮੌਰਯਾ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹਕੀਮ--ਉਦੇਸ਼! ਅਸਾਂ ਕੀ ਕੁਰਬਾਨੀ ਕਰਨੀ ਏਂ ਦੁਨੀਆਂ ਪਰੇ
ਤੋਂ ਪਰੇ ਪਈ ਏ। ਭੁਲ ਗਿਐਂ ਓਹਨਾਂ ਸਤ ਹਜ਼ਾਰ ਬਹਾਦਰਾਂ
ਦੀ ਕੁਰਬਾਨੀ ਜਿਨ੍ਹਾਂ ਨੂੰ ਸਕੰਦਰ ਨੇ ਸੁਤਿਆਂ ਪਿਆਂ ਮਾਰ
ਛੜਿਆ ਸੀ।
ਇਕ--(ਹੌਕਾ ਭਰਕੇ) ਧੰਨ ਸਨ ਓਹ, ਵੇਖੋ ਜੀ ਕਿਡਾ ਜ਼ੁਲਮ ਏ।
ਆਪਣੇ ਦੇਸ਼ ਦੇ ਬਰਖਲਾਫ਼ ਮਦਦ ਨਹੀਂ ਦਿਤੀ ਇਹ ਵੀ
ਕਸੂਰਾਂ ਵਿਚੋਂ ਕਸੂਰ ਹੋਣਾ ਜੇ।
ਹਕੀਮ--ਕਸੂਰ ਲਭਦੇ ਨੇ ਬਗਾਨੇ ਪੁਤ੍ਰ। ਤੁਸੀਂ ਕਸੂਰ ਨਾ ਕਰੋ
ਤੇ ਓਹ ਮਾਰਣ ਕਿਨੂੰ। ਐਵੇਂ ਤੇ ਨਹੀਂ ਸਾਂ ਮੈਂ ਆਂਹਦਾ, ਸ਼ੰਕਰ,
ਤੇਨੂੰ ਓਦਨ, ਪਿਆ ਕਿ ਕਿਸੇ ਦੇਸ ਤੇ ਬਗਾਨਿਆਂ ਦਾ
ਰਾਜ ਨਾ ਕਿਤੇ ਹੋ ਜਾਏ। ਗੁਲਾਮਾਂ ਤੇ ਡੰਗਰਾਂ ਵਿਚ ਕੀਹ
ਫ਼ਰਕ ਹੋਇਆ? ਸਕੰਦਰ ਨੂੰ ਸਤ ਹਜ਼ਾਰ ਆਰਯਾ ਵੀਰਾਂ ਨੂੰ
ਮਾਰਦਿਆਂ ਐਨੀ ਕ੍ਰੀਚ ਵੀ ਨਹੀਂ ਆਈ ਜਿੰਨੀ ਅਪਣੇ ਦੇਸ਼
ਦੇ ਕੀੜੇ ਮਾਰਿਆਂ ਔਂਦੀ ਏ ਸੁਣਿਆ ਸਾਜੇ ਨ ਅਪਣਾ
ਘੋੜਾ ਮੋਇਆ ਸਾ ਸੂ ਤੇ ਕੀਹ ਹਾਲ ਹੋਯਾ ਸਾਸੂ।
ਇਕ--ਓਦੀ ਯਾਦ ਵਿਚ ਤੇ ਸ਼ੈਹਰ ਵਸਾਇਆ ਸਾਸੂ।
ਹਕੀਮ--ਜੀ ਹਾਂ ਇਹ ਜੇ ਫ਼ਰਕ ਅਪਣੇ ਤੇ ਬਗਾਨੇ ਦਾ।
ਰਾਧਾ--ਮਹਾਰਾਜ! ਇਹ ਪਛਮੀ ਲੋਕ ਜੋ ਸਾਡੇ ਤੇ ਕਬਜਾ ਕਰੀ



ਗੰਧਾਰਾ (ਅਫ਼ਗਾਨਿਸਤਾਨ) ਵਿਚ ੭੦੦੦ ਹਿੰਦੁਸਤਾਨੀ
ਰਹਿੰਦੇ ਸਨ, ਸਕੰਦਰ ਨੇ ਉਨ੍ਹਾਂ ਨੂੰ ਕਿਹਾ ਹਿੰਦੁਸਤਾਨ ਤੇ ਚੜ੍ਹਾਈ
ਕਰਨ ਵਿਚ ਮੇਰੀ ਮਦਦ ਕਰੋ ਤੇ ਉਹ ਨਾ ਮੰਨੇ। ਸਕੰਦਰ ਨੇ
ਰਾਤੀ ਸੁਤਿਆਂ ਪਿਆਂ ਸਭ ਨੂੰ ਮਰਵਾ ਦਿਤਾ।

-੨੮-