ਪੰਨਾ:ਚੰਦ੍ਰ ਗੁਪਤ ਮੌਰਯਾ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬੈਠੇ ਨੇ, ਕਦੋਂ ਮਗਰੋਂ ਲੈਹਣਗੇ ਸਾਡਿਯੋਂ?
ਹਕੀਮ--ਜਦੋਂ ਅਸੀ ਲ੍ਹਾਂਗੇ ਨੇ। ਅਜ ਅਸੀ ਆਪੋ ਵਿਚ ਝਗੜਣਾ
ਬੰਦ ਕਰ ਦੇਯੇ। ਧਰਮਾਂ ਤੇ ਬਖੇੜੇ ਤੇ ਫ਼ਜ਼ੂਲ ਗਲਾਂ ਵਿਚ
ਵਕਤ ਗੁਆਣਾ ਛਡ ਕੇ ਇਨ੍ਹਾਂ ਨੂੰ ਕਢਣ ਵਿਚ ਜੁਟ ਜਾਈਏ,
ਅਜ ਨਿਕਲ ਜਾਣ। ਜਿਦਨ ਤੁਹਾਨੂੰ ਸਮਝ ਆ ਗਈ ਕਿ
ਗੁਲਾਮੀ ਦੇ ਜੀਊਣ ਨਾਲੋਂ ਮਰਣ ਚੰਗਾ ਏ ਓਦਨ ਤੁਹਾਨੂੰ ਕੋਈ
ਗੁਲਾਮ ਨਹੀਂ ਰੱਖ ਸਕੇਗਾ!



ਸੀਨ ਤੀਜਾ



(ਸਪਤ ਸੰਧੂ ਵਿਚ ਇਕ ਸ਼ਹਿਰ)



[ਇਕ ਵਡੇ ਸਾਰੇ ਘਰ ਦਾ ਚੰਗਾ ਵੱਡਾ ਸਾਰਾ ਕਮਰਾ
ਸੀਤਾ ਤੇ ਉਹਦੀਆਂ ਪੰਜ ਸਹੇਲੀਆਂ ਚਰਖੇ ਡਾਹ ਕੇ
ਬੈਠੀਆਂ ਹੋਈਆਂ ਨੇ ਤੇ ਅੰਞ ਜਾਪਦੈ ਹੋਰ ਕੁੜੀਆਂ ਨੂੰ
ਉਡੀਕ ਰਹੀਆਂ ਨੇ ਵੀਹ ਪੰਝੀ ਪੀੜ੍ਹੀਆਂ ਗੋਲ ਦਾਰੇ
ਵਿਚ ਰਖੀਆਂ ਹੋਈਆਂ ਨੇ
ਸੀਤਾ--ਖੌਰੇ ਏਸ ਦੇਸ ਵਿਚ ਲੋਕੀ ਵੇਲੇ ਸਿਰ ਕੰਮ ਕਿਊਂ ਨਹੀਂ

-੨੯-