ਪੰਨਾ:ਚੰਦ੍ਰ ਗੁਪਤ ਮੌਰਯਾ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੇ? ਹੁਨ ਜਪਦੈ, ਦਿਨ ਈ ਚੜ੍ਹੇਗਾ ਮੇਰੀ ਸਲਾਹ ਸੀ।
ਅਧੀ ਰਾਤ ਨੂੰ ਭੋਰਾ ਬੰਦ ਕਰ ਦੇਂਦੀਆਂ ਪਰ ਹੁਣ ਤੇ ਜਾਗਣਾ
ਈ ਪਏਗਾ।
ਕੁੰਤੀ (ਇਕ ਸਹੇਲੀ)--ਮੈਂ ਗੌਣ ਯਾਦ ਕਰ ਲਿਐ। ਸੁਨਾਂਵਾਂ?
ਸੀਤਾ--ਚਲ ਹੁਨ ਸਾਰੀਆਂ ਦੇ ਸਾਹਮਣੇ ਈ ਗਾਂਵੀਂ ਪਹਿਲਾਂ ਕਾਹਨੂੰ
ਥਕਣੀ ਏਂ?}}
ਰੰਭਾ (ਇਕ ਹੋਰ ਸਹੇਲੀ --ਮੈਂ ਸਾਰੀਆਂ ਕੁੜੀਆਂ ਨੂੰ ਕੈਹ ਆਈ
ਆਂ ਕਿ ਦਸ ੨ ਮੁਢੇ ਨਾਲ ਲੈ ਔਣ, ਕੰਮ ਬੌਹਤਾ ਨਹੀਂ ਹੋ
ਸਕਣਾ ਅਜ ਸਲਾਹਵਾਂ ਈ ਪਕਾਣੀਆਂ ਨੇ।
ਸੀਤਾ--(ਹੱਸ ਕੇ) ਚੰਗਾ ਕੀਤਾ ਈ ਮਾਪਿਆਂ ਨੂੰ ਧੋਖਾ ਦੇਣਾ ਸਖਾ
ਆਈ ਏਂ।
ਰੰਭਾ--- ਕੀਹ ਕਰੀਏ ਫੇਰ? ਮਾਪਿਆਂ ਨੂੰ ਪਤਾ ਲਗ ਜਾਏ ਜੋ ਕਿ
ਅਸੀਂ ਏਥੇ ਕੀਹ ਕਰਦੀਆਂ ਰਹਿਨੀਆਂ ਵਾਂ ਤਾਂ ਜਰੂਰ ਈ
ਔਣ ਦੇਨ ਓਹ ਓਨ੍ਹਾਂ ਨੂੰ ਫੇਰ ਸਾਡੇ ਕੋਲ, ਲੌ ਦਰੋਪਦੀ ਹੋਰਾਂ
ਦੀ ਟੋਲੀ ਆ ਗਈ ਜੇ।
(ਸਤ ਅਠ ਕੁੜੀਆਂ ਔਂਦੀਆਂ ਨੇ ਅਗਲੀਆਂ
ਸਾਰੀਆਂ ਉਠ ਬਹਿੰਦੀਆਂ ਨੇ ਕੋਈ ਕਿਸੇ ਨੂੰ ਮਿਲਦੀ
ਏ ਕੋਈ ਕਿਸੇ ਨੂੰ, ਕੋਈ ਕਿਸੇ ਨੂੰ ਜਫੀਆਂ ਪਾਂਦੀ ਏ
ਕੋਈ ਗਲ ਫੜ ਕੇ ਪਿਆਰ ਨਾਲ ਘਟਦੀ ਏ ਕੋਈ
ਹਥਾਂ ਵਿਚ ਹਥ ਪਾ ਕੇ ਕਿਕਲੀ ਪਾਂਦੀਆਂ ਨੇ, ਅਠ
ਦਸ ਕੁੜੀਆਂ ਹੋਰ ਆ ਜਾਂਦੀਆਂ ਨੇ ਚੰਗਾ ਹੀਂਘ
ਦੜੱਪਾ ਮੱਚਦਾ ਏ)

-੩੦-