ਪੰਨਾ:ਚੰਦ੍ਰ ਗੁਪਤ ਮੌਰਯਾ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਤਾ--ਲੋ ਹੁਨ ਬੈਹ ਜਾਓ ਤੁਹਾਨੂੰ ਇਕ ਖ਼ੁਸ ਖਬਰੀ ਸੁਨਾਵਾਂ ਪੰਡਤ
ਹੋਰੀ ਤੁਹਾਡੇ ਰਾਜੇ ਨੂੰ ਮਿਲੇ ਨੇ ਤੇ ਓਹਦੇ ਖਿਆਲ ਪਤਾ ਕੀਤੇ
ਨੇ। ਰਾਜਾ ਵਿਚੋਂ ਬੜਾ ਚੰਗਾ ਆਦਮੀ ਜੇ, ਅੰਦਰੋਂ ਵਦੇਸ਼ੀਆਂ
ਹਥੋਂ ਓਹ ਆਪ ਵੀ ਬੜਾ ਤੰਗ ਏ ਜੇ ਓਹਦਾ ਵਸ ਚੱਲੇ ਤੇ
ਓਹ ਇਹਨਾਂ ਨੂੰ ਦੇਸੋਂ ਕਢਣੋਂ ਕਦੀ ਫਰਕ ਨਾ ਕਰੇ, ਖੁਲੱਮ
ਖੁਲਾ ਤੇ ਤੁਸੀ ਜਾਨਦੀਆਂ ਓ ਉਹ ਕੁਝ ਨਹੀਂ ਨਾ ਕਰ ਸਕਦਾ।
ਰੰਭਾ--ਇਹ ਤੇ ਵਾਹਵਾ ਸੁਆਦੀ ਗਲ ਏ।
ਸੀਤਾ--ਪੂਰੀ ਤਰਾਂ ਛਪਾ ਕੇ ਰਖਣੀ, ਹਛਾ ਦਸੋ ਕੀਹ ਕੀਹ ਕੰਮ
ਕੀਤੇ ਜੇ।
ਦੇਵਕੀ (ਇਕ ਸਪਤ ਸੰਧੂ ਦੀ ਕੁੜੀ)--ਸਾਡੇ ਮਹੱਲੇ ਵਿਚ ਤੇ ਚਾਲੀ ਕੂ
ਜੁਆਨ ਮੁੰਡੇ ਨੇ ਓਨਾਂ ਵਿਚੋਂ ਉਨੀਂ ਤੇ ਮੇਰੇ ਜਮਾਤੀ ਨੇ ਮੈਂ
ਹਰ ਇਕ ਜਮਾਤੀ ਨੂੰ ਵਖਰੀ ਵਖਰੀ ਮਿਲੀ ਸਾਂ ਤੇ ਉਨਾਂ ਦੇ
ਖਿਆਲ ਵਦੇਸ਼ੀਆਂ ਬਾਬਤ ਪੁਛੇ ਸਨ ਪੰਜ ਛੀ ਤੇ ਅਪਣੇ
ਆਪ ਈ ਇਨ੍ਹਾਂ ਦੇ ਬਰਖਲਾਫ਼ ਸਨ ਤੇ ਓਨਾਂ ਨੂੰ ਬੜੀ
ਨਫ਼ਰਤ ਕਰਦੇ ਸਨ ਉਨ੍ਹਾਂ ਨੂੰ ਤੇ ਮੈਂ ਹੋਰ ਵੀ ਪੱਕਿਆਂ
ਕੀਤਾ ਤੇ ਆਪਣਾ ਸਾਥੀ ਬਨਾਇਆ ਤੇ ਉਨ੍ਹਾਂ ਨੂੰ ਕਿਹਾ
"ਮਹੱਲੇ ਦੇ ਸਾਰੇ ਮੁੰਡੇ ਤੇ ਜੁਆਨ ਆਦਮੀ ਆਪਸ ਵਿਚ
ਵੰਡ ਲੌ। ਹਰ ਇਕ ਦੇ ਦਿਲ ਵਿਚ 'ਗੁਲਾਮੀ ਲਈ ਨਫ਼ਰਤ
ਭਰੋ ਤੇ ਅਜ਼ਾਦੀ ਦੀ ਲਗਣ ਲਾਓ ਤੇ ਕੁਰਬਾਨੀ ਕਰਣ ਦੀ
ਲੋੜ ਸਮਝਾਓ" ਓਹ ਤੇ ਮੇਰੇ ਜਿਨੀ ਈ ਪਏ ਮੇਹਨਤ ਕਰਦੇ
ਨੇ ਉਮੈਦ ਏ ਸਾਡੇ ਤੇ ਮਹੱਲੇ ਦੇ ਸਾਰੇ ਬੰਦੇ ਦੂੰਹ ਮਹੀਣਿਆਂ
ਤਾਈਂ ਤਿਆਰ ਹੋ ਜਾਨਗੇ, ਹੋਰ ਦਸੋ ਮੇਰੇ ਲਈ ਕੀਹ
ਹੁਕਮ ਏ?

-੩੧-