ਪੰਨਾ:ਚੰਦ੍ਰ ਗੁਪਤ ਮੌਰਯਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਤਾ--ਬਸ ਏਹੋ ਕਰੀ ਜਾ ਹੋਰ ਹੁਕਮ ਉਤੋਂ ਮਿਲੇਗਾ ਤੇ ਦਸ
ਦਿਤਾ ਜਾਏਗਾ, ਤੂੰ ਦਸ ਸਵਿਤ੍ਰੀ ਤੇਰੇ ਮਹੱਲੇ ਦਾ ਕੀਹ ਹਾਲ ਏ?
ਸਵਿਤ੍ਰੀ--ਮੈਂ ਦੇਵਕੀ ਨਾਲੋਂ ਵਧ ਬੰਦੇ ਤਿਆਰ ਕਰ ਦੇਣੇ ਨੇ ਅਠ
ਦਸ ਤੇ ਮੇਰੇ ਕੋਲ ਹਨ ਐਸੇ ਵੀਰ ਵੀ ਨੇਂ ਕਿ ਜੇ ਅਜ ਆਖੋ
ਤੇ ਮਰਨ ਮਾਰਣ ਨੂੰ ਤਿਆਰ ਹੋ ਕੇ ਆ ਜਾਨ।
ਸੀਤਾ- ਅਜੇ ਲੋੜ ਨਹੀਂ ਕੰਮ ਵਧਾਈ ਚਲੋ ਦੁਜੇ ਮਹੀਨੇ ਹੋਰ ਸ਼ੈਹਰ
ਵਿਚ ਚਲਾਂ ਗੀਆਂ ਤੇ ਓਥੇ ਵੀ ਏਹੋ ਕੰਮ ਕਰਣਾ ਪੈ ਗਾ।
ਸਾਰੀਆਂ--ਠੀਕ! ਠੀਕ ਏ!
ਸੀਤਾ--ਕਿਸੇ ਦਾ ਕੰਮ ਢਿੱਲਾ ਤੇ ਨਹੀਂ ਕਿਊਂ ਸ਼ਾਮੋ?
ਸ਼ਾਮੋ- ਊਂ ਹੂੰ।
ਸੀਤਾ-- ਕਿਊ ਰਾਧਾ?
ਸ਼ਾਮੋ--ਸਭ ਠੀਕ ਠਾਕ ਏ।
ਸੀਤਾ--ਤੂ ਮਾਯਾ?
ਮਾਯਾ--ਬੜਾ ਵਧੀਐ।
ਸੀਤਾ--ਕੁਸ਼ਲਿਆ?
ਕੁਸ਼ਲਿਆ--ਬਿਲਕੁਲ ਫ਼ਿਕਰ ਨਾ ਕਰੋ, ਹੁਕਮ ਕਰੋ ਤੇ ਜਿਨੇ ਕਹੋ
ਤਿਆਰ ਬਰ ਤਿਆਰ ਬਹਾਦਰ ਲਵੋ।
ਸੀਤਾ-- ਕ ਰਖ ਲਿਆ ਜੇ ਮਰਦ ਹਨ ਇਹ ਤੇ ਨਾਹ ਨ ਕੈਹ
ਸਕਣਗੇ "ਤੁਸਾਂ ਕੀਹ ਕਰਣਾ ਹੋਇਆ?"
ਰਾਧਾ--ਵੇਖ ਲੈਨਗੇ, ਓਨਾਂ ਨਾਲੋਂ ਕੁਝ ਚੰਗੇਰਾ ਈ ਹੋਵੇਗਾ
ਸਾਡਾ ਕੰਮ।
ਸੀਤਾ--ਲੈ ਫੇਰ ਕੁੰਤਲਾ ਗੌਣ ਸੁਣਾ ਹੁਣ।
ਕੁੰਤੀ--ਲੌ ਪਿਛੇ ੨ ਗਾਂਵਿਆਂ ਜੇ ਉਰ੍ਹਾਂ ਕਰ ਨੀ ਢੋਲਕੀ ਸ਼ਾਮੋ ਰਾਣੀ!

-੩੨-