ਪੰਨਾ:ਚੰਦ੍ਰ ਗੁਪਤ ਮੌਰਯਾ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੂੰ ਰੰਭਾ ਠੀਕਰੀ ਮਾਰੀ ਆਵੀਂ।

  • ਹੁੰਦਾ ਕ੍ਹੀਦਾ ਦੇਸ਼ ਸੀ ਬਣਿਆ ਕ੍ਹੀਦਾ ਹੋਇਆ ਏ

  ਹੁੰਦਾ ਕੀਦ੍ਹਾ ਦੇਸ਼ ਸੀ ਤੇ ਬਣਿਆ ਕੀਦ੍ਹਾ ਹੋਇਆ ਏ
  ਹਿੰਦੀ ਕਿਉਂ ਨਹੀਂ ਜਾਗਦਾ ਨੀ? ਸੁਤਾ ਏ ਕਿ ਮੋਯਾ ਏ?
  " " " " "
ਸਾਰੀਆਂ--(ਪਿਛੇ)
ਕੁੰਤੀ-- ਪਤਿ ਮਾਣ ਗੁਆ ਕਿਊ ਬੈਠੈਂ?...ਸ਼ੇਰਾ
ਮਾਲ ਖੁਹਾ ਕਿਊਂ ਬੈਠੈਂ?...ਸ਼ਾਵਾ
ਦੁਧਾਂ ਦੀਆਂ ਨਦੀਆਂ ਵਾਲਿਆ ਲੱਸੀ ਨੂੰ ਤਰਸੇਂ!
ਲੱਸੀ ਨੂੰ ਤਰਸੇ!
ਲੱਸੀ ਨੂੰ ਤਰਸੇਂ ...........ਵੇ ਵੀਰਾ
ਸਾਰੀਆਂ-- (ਪਿਛੇ ਗਾਉਂਦੀਆਂ ਨੇ)
ਕੁੰਤੀ-- ਬੋਲ ੨ ਟੱਪੇ ਮੇਰੇ ਦੇਸ਼ ਦਿਆ ਸ਼ਾਇਰਾ
    " " " " "
ਆਖ ਸੁਤੇ ਵੀਰ ਨੂੰ ਵੀ ਜਾਗ ੨ ਕਾਇਰਾ
ਪਤ ਮਾਨ ਗੁਆ ਕਿਊਂ ਬੈਠੈਂ?
ਮਾਲ ਖੁਹਾ ਕਿਊਂ ਬੈਠੈਂ?
ਦੁਧਾਂ ਦੀਆਂ ਨਦੀਆਂ ਵਾਲਿਆ ਲੱਸੀ ਨੂੰ ਤਰਸੇ!



  • ਏਸ ਗੌਣ ਦਾ ਰਾਗ "ਛੱਬੀ ਦੀਆਂ ਚੁਨੀਆਂ ਮੈਂ ਮਲ ਮਲ

ਧੋਨੀਆਂ" ਵਾਲਾ ਏ।

-੩੩-