ਪੰਨਾ:ਚੰਦ੍ਰ ਗੁਪਤ ਮੌਰਯਾ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਲੱਸੀ ਨੂੰ ਤਰਸੇਂ
ਲੱਸੀ ਨੂੰ ਤਰਸੇਂ ...........ਵੇ ਵੀਰਾ
ਸਾਰੀਆਂ-(ਪਿਛੇ ਗਾਉਂਦੀਆਂ ਨੇ)
ਕੁੰਤੀ--- ਸਾਰਾ ਜਗ ਸੁਖੀ ਪਿਆ ਵੱਸਦਾ ਅਜ਼ਾਦ ਏ
ਤੂਹਯੋਂ ਵੇ ਗੁਲਾਮ ਤੇਰਾ ਦੇਸ਼ ਬਰਬਾਦ ਏ
ਪਤ ਮਾਨ ਗੁਆ ਕਿਊਂ ਬੈਠੈਂ?
ਮਾਲ ਖੁਹਾ ਕਿਊਂ ਬੈਠੈਂ?
ਦੁਧਾਂ ਦੀਆਂ ਨਦੀਆਂ ਵਾਲਿਆ ਲੱਸੀ ਨੂੰ ਤਰਸੇ
ਲੱਸੀ ਨੂੰ ਤਰਸੇ!
ਲੱਸੀ ਨੂੰ ਤਰਸੇਂ ..........ਵੇ ਵੀਰਾ
ਸੀਤਾ--ਬਲੇ ਨੀ ਕੁੰਤੋ-ਤੂੰ ਤੇ ਕਮਾਲ ਕਰ ਦਿੱਤੀ ਏ ਕਿਡਾ ਵਧੀਆ
ਗੌਣ ਏ ਮੈਂ ਚ੍ਹਾਨੀਂ ਆਂ ਕਿ ਦੇਸ ਦਾ ਕੋਈ ਬੁਢਾ, ਬਾਲ,
ਜੁਆਨ, ਕੁੜੀ, ਜਨਾਨੀ ਨ ਰੇਹ ਜਾਏ ਜੋ ਇਹ ਗੌਣ ਨ ਗੌਂਦੀ
ਫਿਰੇ। ਤੋਤੇ ਮੈਨਾਂ ਵੀ 'ਮੀਆਂ ਮਿਠੁ’, ਗੰਗਾ ਰਾਮਾ ਚੂਰੀ ਖਾਣੀ
ਆਂ?' ਨ ਆਖਣ ਤੇ ਈਹੋ ਪਏ ਆਖਣ 'ਹਿੰਦੀ ਕਿਊਂ ਨਹੀਂ
ਜਾਗਦਾ?' ਖੌਰੇ ਉਨ੍ਹਾਂ ਬੇਜਾਨਾਂ ਦੇ ਮੂੰਹੋਂ ਸੁਣ ਕੇ ਈ ਸਾਨੂੰ
ਗ਼ੈਰਤ ਆਵੇ ਚਾ।
ਸਾਰੀਆਂ--ਪੁਚਾਵਾਂ ਗੀਆਂ। ਅਸੀ ਪਹਿਲਾਂ ਯਾਦ ਕਰ ਲਾਂ ਗੀਆਂ
ਫੇਰ ਥਾਂ ੨ ਏਹੋ ਗਾਂਵਾਂ ਗੀਆਂ।
ਸੀਤਾ--ਲੌ ਥੋੜਾ ਜਿਹਾ ਹੁਨ ਕਤ ਵੀ ਲਈਏ-


-੩੪-