ਪੰਨਾ:ਚੰਦ੍ਰ ਗੁਪਤ ਮੌਰਯਾ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 


ਰਾਏ


ਜੋ ਸ੍ਰੀ ਮਾਨ ਸਰਦਾਰ ਨਿਰੰਜਨ ਸਿੰਘ ਸਾਹਿਬ ਐਮ. ਐਸ. ਸੀ.
ਪ੍ਰਿਨਸੀਪਲ ਸਿਖ ਨੈਸ਼ਨਲ ਕਾਲਿਜ ਲਾਹੌਰ ਨੇ
ਲਿਖਾਰੀ ਵਲ ਲਿਖੇ ਖ਼ਤ ਵਿਚ ਜ਼ਾਹਿਰ ਕੀਤੀ

 

ਗੁਲਮਰਗ
੨੫ ਅਗਸਤ ੧੯੪੧ਪਿਆਰੇ ਸੁਖਰਾਜ ਸਿੰਘ ਜੀ
ਆਪ ਦੇ ਡਰਾਮੇ ਦਾ ਖਰੜਾ ਮੈਂ ਚੰਗੀ ਗੌਹ ਨਾਲ ਪੜ੍ਹਿਆ ਹੈ।
ਮੈਂ ਆਪ ਨੂੰ ਐਸੀ ਸੁਆਦਲੀ ਤੇ ਸਿਖਿਆ ਦਾਇਕ ਕਤਾਬ ਲਿਖਣ ਤੇ
ਬਹੁਤ ਬਹੁਤ ਵਧਾਈ ਦੇਂਦਾ ਹਾਂ। ਪੰਜਾਬੀ ਵਿਚ ਤਾਂ ਉਂ ਹੀ ਡਰਾਮੇ
ਬਹੁਤ ਥੋੜੇ ਹਨ। ਪਰ ਮੈਂ ਤਾਂ ਪੰਜਾਬੀ ਵਿਚ ਇਹੋ ਜਿਹਾ ਕੋਈ
ਡਰਾਮਾ ਨਹੀਂ ਪੜ੍ਹਿਆ। ਇਕ ਨਿੱਕੀ ਜੇਹੀ ਪੁਸਤਕ ਵਿਚ ਤੁਸਾਂ ਐਨੇ
ਸ੍ਰੇਸ਼ਟ ਖਿਆਲ ਤੇ ਉੱਤਮ ਜਜ਼ਬੇ ਭਰੇ ਹਨ ਕਿਹ ਮੈਨੂੰ ਤਾਂ ਕੂਜ਼ੇ ਵਿਚ

-ੳ-