ਪੰਨਾ:ਚੰਦ੍ਰ ਗੁਪਤ ਮੌਰਯਾ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਚੌਥਾ



ਸਪਤ ਸਿੰਧੂ ਦਾ ਇਕ ਸ਼ਹਿਰ



(ਕੁਝ ਪਛਮੀ ਗੋਰੇ ਸਪਾਹੀ ਕਿੱਲੀਆਂ ਵਾਲੇ ਉਚੇ ਟੋਪ
ਪਾਈ ਬਜ਼ਾਰ ਵਿਚ ਕਦਮ ਮਿਲਾ ਕੇ ਟੁਰੀ ਜਾ ਰਹੇ
ਨੇ-ਇਕ ਬੜੇ ਚੰਗੇ ਕਪੜਿਆਂ ਵਾਲਾ ਦੇਸੀ ਸ਼ਰੀਫ਼
ਆਦਮੀ ਕੋਲੋਂ ਲੰਘਦੈ ਤੇ ਸ਼ਪਾਹੀਆਂ ਨੂੰ ਝੁਕ ਕੇ
ਸਲਾਮ ਕਰਦਾ ਏ)
ਇਕ ਸ਼ਪਾਈ (ਦੁਜੇ ਨੂੰ)--ਇਹ ਕੌਣ ਈ?
ਦੂਜਾ--ਇਹਨੂੰ ਨਹੀਂ ਜਾਨਦਾ? ਈਹੋ ਤੇ ਬਲਬਧ੍ਰ ਈ ਸ਼ੈਹਰ ਦਾ
ਸਭ ਤੋਂ ਅਮੀਰ ਆਦਮੀ।
ਪਹਿਲਾ-- ਹਲਾ? ਇਹ ਬਲਬਧ੍ਰ ਏ? ਮੈਂ ਨਹੀਂ ਸਈ ਏਹ ਡਿਠਾ
ਹੋਇਆ-ਮੈਂ ਤੇ ਸੁਣਿਆ ਸੀ ਇਹ ਬੜਾ ਆਕੜਿਆ ਹੋਇਐ।
ਇਹ ਤੇ ਬੜਾ ਝੁਕ ੨ ਸਲਾਮਾਂ ਕਰਦਾ ਏ।
ਦੂਜਾ--ਕਰਦਾ ਏ ਕਿ ਪ੍ਰਾਏ ਪੁਤ੍ਰ ਕਰਾਂਦੇ ਨੇ। ਇਕ ਦਿਨ ਮੇਰੇ ਕੋਲੋਂ

-੩੫-