ਪੰਨਾ:ਚੰਦ੍ਰ ਗੁਪਤ ਮੌਰਯਾ.pdf/53

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਸ਼ਪਾਹੀ--(ਯੋਰ ਦੀ ਚਪੇਡ ਮਾਰ ਕੇ) ਚੁਕਣੈਂ ਕਿਹ (ਹੋਰ ਉਘਰਦਾਏ)

(ਹੱਟੀ ਵਾਲਾ ਰੋਂਦਾ ਰੋਂਦਾ ਕਬੂਤਰ ਚੁਕ ਲੈਂਦਾ ਏ ਤੇ
ਰੋਂਦਾ ਰੋਂਦਾ ਟੁਰ ਪੈਂਦਾ ਏ)

 

ਸੀਨ ਪੰਜਵਾਂ[ਸਪਤ ਸੰਧੂ ਦਾ ਸਭ ਤੋਂ ਵੱਡਾ ਸ਼ਹਿਰ, ਇਕ ਕੰਧ ਤੇ
ਇਸ਼ਤਿਹਾਰ ਲਗਾ ਹੋਇਆ ਏ ਤੇ ਦੋ ਵਦੇਸ਼ੀ ਸਪਾਹੀ
ਉਹਨੂੰ ਪੜ੍ਹਦੇ ਨੇਂ-"ਭਰਾਵੋ! ਸ਼ੇਰ ਪਿੰਜਰੇ ਵਿਚ ਪੈ ਕੇ
ਵੀ ਖੋਤਾ ਨਹੀਂ ਬਣ ਜਾਂਦਾ, ਅਸੀਂ ਗ਼ੁਲਾਮ ਜ਼ਰੂਰ
ਬਣ ਗਏ ਆਂ ਸਕੰਦਰ ਨੇ ਸਾਡੀ ਫੁਟ ਤੋਂ ਫ਼ੇਦਾ ਉਠਾ
ਕੇ ਸਾਨੂੰ ਹਰਾ ਜ਼ਰੂਰ ਦਿਤਾ ਏ ਪਰ ਅਸੀਂ ਫੇਰ
ਵੀ ਰਾਮ ਲਛਮਨ ਦੀ ਉਲਾਦ ਆਂ। ਅਰਜਨ ਭੀਮ
ਵਰਗੇ ਜੋਧੇ ਸਾਡੇ ਬਜ਼ੁਰਗ ਸਣ ਅਸੀ ਓਹੋ ਵਾਂ
ਜਿਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਗਾਂਵੀਆਂ
ਜਾਂਦੀਆਂ ਨੇ, ਸਾਡਾ ਖ਼ੂਣ ਐਡੀ ਛੇਤੀ ਖ਼ੁਸ਼ਕ ਨਹੀਂ
ਹੋ ਸਕਦਾ ਅਸੀ ਅਜੇ ਕੁਝ ਕੁਝ ਆਦਮੀ ਆਂ, ਪੂਰੇ

-੩੮-