ਪੰਨਾ:ਚੰਦ੍ਰ ਗੁਪਤ ਮੌਰਯਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੁੱਤੇ ਨਹੀਂ ਬਣੇ। ਗੁਲਾਮੀ ਦੀਆਂ ਹਥਕੜੀਆਂ
ਜ਼ਰੂਰ ਸਾਡੇ ਹੱਥਾਂ ਵਿਚ ਨੇ, ਗ਼ੁਲਾਮੀ ਦੀਆਂ ਬੇੜੀਆਂ
ਜ਼ਰੂਰ ਸਾਡੇ ਪੈਰਾਂ ਵਿਚ ਨੇ, ਪਰ ਵੀਰੋ! ਹਥਕੜੀਆਂ
ਬੇੜੀਆਂ ਵੀ ਤੇ ਮਰਦ ਈ ਤਰੋੜਦੇ ਨੇ। ਸਾਡੇ ਵਡਿਆਂ
ਐਡੀਆਂ ਐਡੀਆਂ ਕਮਾਨਾਂ ਖਿੱਚ ਕੇ ਤਰੋੜ ਛਡੀਆਂ,
ਗੁਰਜ ਮਾਰ ਮਾਰ ਕੇ ਰੱਥ ਜ਼ਮੀਨ ਵਿਚ ਗੱਡ ਦਿੱਤੇ,
ਸਾਥੋਂ ਜ਼ੰਜੀਰਾਂ ਨਹੀਂ ਟੁੱਟ ਸਕਦੀਆਂ? ਟੁੱਟ ਸਕਦੀਆਂ
ਨੇ, ਜ਼ਰੂਰ ਟੁੱਟ ਸਕਦੀਆਂ ਨੇ। ਪਰ ਅਸੀਂ ਤਰੋੜਣਾ
ਨਹੀਂ ਚਾਹਦੇ, ਵਦੇਸ਼ੀਆਂ ਦੇ ਜ਼ੁਲਮ ਹਦੋਂ ਵਧ ਗਏ
ਨੇ, ਸਾਡੀ ਇੱਜ਼ਤ, ਸਾਡਾ ਮਾਣ ਮਿੱਟੀ ਵਿਚ ਮਿਲ
ਗਿਐ। ਅਸੀਂ ਵਦੇਸ਼ੀਆਂ ਦੇ ਡੰਗਰ ਢੋਰ ਬਣ ਗਏ
ਆਂ ਸਾਡੇ ਵਡੇ ਤੋਂ ਵਡੇ ਆਦਮੀਆਂ ਨੂੰ ਇਹਨਾਂ ਦੇ
ਭੈੜੇ ਤੋਂ ਭੈੜੇ ਸਪਾਹੀਆਂ ਨੂੰ ਸਲਾਮ ਕਰਨੀ ਪਏ ਕਿੱਡਾ
ਹਨੇਰ ਏ, ਕਿੱਡੀ ਸ਼ਰਮ ਦੀ ਗਲ ਏ। ਬਹਾਦਰੋ!
ਜਾਂ ਘਟ ਤੋਂ ਘਟ ਬਹਾਦਰਾਂ ਦੇ ਪੁਤ੍ਰੋ! ਉਠੋ! ਹੋਸ਼
ਸੰਭਾਲੋ। ਅਜੇ ਐਹ ਕਲ੍ਹ ਪਰਸੋਂ ਦੀ ਗਲ ਜੇ ਸਾਡੇ
ਗਵਾਂਢ ਵਿਚ ਈ ਵਦੇਸ਼ੀ ਸਪਾਹੀਆਂ ਨੇ ਮਹਾਤਮਾ ਬੁੱਧ
ਜੀ ਦੇ ਮੰਦਰ ਤੋਂ ਕਬੂਤਰ ਮਾਰ ਕੇ ਇਕ ਜੈਨੀ ਨੂੰ
ਚ੍ਹਕਾਏ। ਮਹਾਤਮਾ ਬੁੱਧ ਜੀ ਦੀ ਸ਼ਰਨ ਆਏ ਕਬੂਤਰ
ਮਾਰੇ ਜਾਣ ਤੇ ਜੈਨੀ ਕਬੂਤਰ ਚੁੱਕਣ ਮੋਏ ਹੋਏ? ਓਇ
ਭਾਰਤ ਵਾਸੀਓ! ਤੁਹਾਡੀ ਸ਼ਰਮ, ਤੁਹਾਡੀ ਗ਼ੈਰਤ,
ਤੁਹਾਡਾ ਜੋਸ਼ ਕਿਥੇ ਉਡ ਗਿਐ?........ਅਜ ਸ਼ਾਮ ਦੇ
ਤਿੰਨ ਵਜੇ ਬਾਹਰਲੇ ਮਦਾਨ ਵਿਚ ਅਸਾਂ ਇਕ

-੩੯-