ਪੰਨਾ:ਚੰਦ੍ਰ ਗੁਪਤ ਮੌਰਯਾ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ ਤੀਜਾ



ਸੀਨ ਪਹਿਲਾ



(ਸਪਤ ਸੰਧੂ ਵਿਚ ਦੁਆਬੇ ਚੱਲ ਦੇ ਰਾਜੇ ਦਾ ਦਰਬਾਰ,
ਇਕ ਉਚੇ ਤਖਤ ਤੇ ਰਾਜਾ ਬੇਠਾ ਹੋਇਆ ਏ, ਕੋਲ ਓਡੇ
ਈ ਵਡੇ ਤਖਤ ਤੇ ਇਕ ਵਦੇਸ਼ੀ ਜਰਨੈਲ ਬੈਠਾ ਹੋਇਆ
ਹੈ। ਦਰਬਾਰੀ ਅਮੀਰ ਵਜੀਰ ਮਸਾਹਿਬ ਆਪਣੀ ੨
ਥਾਂ ਤੇ ਬੈਠੇ ਖੜੋਤੇ ਨੇ)

ਜਰਨੈਲ--ਰਾਜਾ ਸਾਹਬ ਬਾਕੀ ਗਲਾਂ ਛਡੋ ਪਹਿਲਾਂ ਇਹਨਾਂ
ਸਪਾਹੀਆਂ ਦੀ ਸ਼ਕੈਤ ਸੁਣੋ।
ਰਾਜ--ਕੀ ਕਹਿੰਦੇ ਓ ਜੀ ਤੁਸੀਂ?
ਸਪਾਹੀ--ਮੁਲਕ ਵਿਚ ਬਗ਼ਾਵਤ ਹੋਣ ਵਾਲੀ ਏ। ਹਰ ਸ਼ੇਹਰ ਵਿਚ
ਅਗ ਲਾਊ ਇਸ਼ਤਿਹਾਰ ਲਗੇ ਹੋਏ ਨੇ ਜਿਨ੍ਹਾਂ ਵਿਚ ਲੋਕਾਂ
ਨੂੰ ਸਾਡੇ ਬਰਖਲਾਫ਼ ਭੜਕਾ ਕੇ ਸਾਨੂੰ ਏਥੋਂ ਕਢਣ ਦੀ ਕੋਸ਼ਸ਼

-੪੧-