ਪੰਨਾ:ਚੰਦ੍ਰ ਗੁਪਤ ਮੌਰਯਾ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੀਤੀ ਜਾਏਗੀ। ਜੋ ਕਰਨਾ ਜੇ ਛੇਤੀ ਕਰੋ।
ਰਾਜਾ--ਇਸ਼ਤਿਹਾਰ ਲਿਆ ਕੇ ਵਿਖਾਓ ਖਾਂ। ਕੀ ਲਿਖਿਆ ਹੋਇਆ
ਏ ਉਸ ਵਿਚ।
ਸਪਾਹੀ--ਇਸ਼ਤਿਹਾਰ ਲਾਹਣ ਪਏ ਦੇਂਦੇ ਨੇ ਪਰਾਏ ਪੁਤ੍ਰ। ਅਸੀਂ
ਲ੍ਹਾਣ ਲਗੇ ਸਾਂ, ਸਾਡੇ ਲੋਕਾਂ ਟੋਪ ਈ ਲਾਹ ਲਏ ਨੇ।
ਜਰਨੈਲ---(ਬੜੇ ਗੁਸੇ ਵਿਚ ਤੇ ਜ਼ਰਾ ਉੱਚੀ) ਰਾਜਾ ਸਾਹਬ! ਮੈਂ
ਬਹੁਤੀਆਂ ਗੱਲਾਂ ਨਹੀਂ ਜਾਣਦਾ, ਮੈਂ ਸਿਰਫ਼ ਇਕ ਗਲ
ਪੁਛਨਾਂ। ਇਹ ਕਿਸ ਤਰ੍ਹਾਂ ਹੋ ਸਕਦੈ ਕਿ ਐਡੀ ਬਗਾਵਤ
ਦੀ ਤਿਆਰੀ ਹੋਵੇ ਤੇ ਤੁਹਾਨੂੰ ਕੁਝ ਪਤਾ ਈ ਨ ਹੋਵੇ? ਸਾਫ਼
ਸਾਫ ਦਸੋ ਕੀ ਤੁਸੀਂ ਬਾਗ਼ੀਆਂ ਨਾਲ ਮਿਲੇ ਹੋਏ ਓ?
ਰਾਜਾ--ਹੱਦ ਹੋ ਗਈ ਏ! ਜਰਨੈਲ ਸਾਹਬ, ਇਹ ਕੀ ਤੁਹਾਨੂੰ
ਖਿਆਲ ਆਯੈ? ਭਲਾ ਬਾਗੀ ਤੁਹਾਨੂੰ ਕਢਣਗੇ ਤੇ ਮੈਨੂੰ
ਛਡ ਦੇਣਗੇ। ਮੈਂ ਆਪਣੀ ਪੈਰੀਂ ਆਪ ਕੁਹਾੜਾ ਮਾਰਨੈ?
ਜਰਨੈਲ--ਇਹ ਵਾਧੂ ਗਲਾਂ ਨੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਨਾਂ
ਤੁਸੀਂ ਦੇਸ਼ ਪਿਛੇ ਆਪਣੀ ਜਾਨ ਵਾਰ ਸਕਦੇ ਓ। ਮੈਂ ਵੀ ਵਾਰ
ਸਕਨਾਂ। ਮੈਂ ਆਪ ਬਹਾਦਰ ਆਂ ਤੇ ਬਹਾਦਰਾਂ ਦੀ ਕਦਰ
ਕਰਨਾਂ ਪਰ ਕੰਨ ਖੋਲ੍ਹ ਕੇ ਸੁਣ ਲੌ ਜੇ ਤੁਹਾਡੀ ਦੇਸ ਭਗਤੀ
ਤੁਹਾਨੂੰ ਸਾਡੇ ਨਾਲ ਕੀਤੇ ਹੋਏ ਇਕਰਾਰ ਤੋੜਣ ਤੇ ਮਜਬੂਰ
ਕਰੇਗੀ ਤਾਂ ਮੇਰੀ ਦੇਸ਼ ਭਗਤੀ ਵੀ ਸਭ ਦੋਸਤੀਆਂ ਭੁਲਾ
ਦੇਜੇਗੀ। ਮੈਂ ਫੇਰ ਸਾਫ ਸਾਫ ਕੈਹਨਾਂ "ਦੁਰੰਗੀ ਛਡ ਦਿਓ।
ਦਸੋ ਤੁਸੀਂ ਸਾਡੇ ਦੁਸ਼ਮਣ ਓ ਕਿ ਦੋਸਤ?"
ਰਾਜਾ--ਛਡੋ ਇਹ ਗਲਾਂ ਇਹ ਫੇਰ ਕਰਾਂਗੇ ਪਹਿਲਾਂ ਆਓ ਬਬਾਗ਼ੀਆਂ

-੪੨-