ਪੰਨਾ:ਚੰਦ੍ਰ ਗੁਪਤ ਮੌਰਯਾ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਾ ਕੁਝ ਸੋਚੀਏ।
ਜਰਨੈਲ--ਰਾਜਾ ਸਾਹਿਬ! ਮੈਂਨੂੰ ਬੁਧੂ ਨ ਬਣਾਓ ਮੈਂ ਕਈ ਦੇਸ਼ਾਂ ਦਾ
ਪਾਣੀ ਪੀਤਾ ਹੋਯੈ। ਮੈਂ ਤੁਹਾਡੀ ਹਾਲਤ ਨੂੰ ਚੰਗੀ ਤਰ੍ਹਾਂ
ਸਮਝਣਾਂ। ਤੁਸੀ ਤੇ ਤੁਹਾਡੀ ਫ਼ੌਜ ਬਗਾਵਤ ਨਹੀਂ ਦਬਾ
ਸਕਦੇ ਏਸ ਲਈ ਤੁਸੀ ਦੋਹੀਂ ਪਾਸੀਂ ਡਰ ਰਹੇ ਓ। ਨ ਤੁਸੀਂ
ਸਾਨੂੰ ਪਸੰਦ ਕਰਦੇ ਓ ਨ ਬਾਗ਼ੀਆਂ ਦੀ ਜਿਤ ਚਾਂਹਦੇ ਓ ਤੁਸੀ
ਚਮਗਾਦੜ ਵਾਂਙ ਦਵੱਲੀ ਰਹਿ ਕੇ ਅਪਣਾ ਫ਼ੈਦਾ ਕਢਣਾ
ਚਾਂਹਦੇ ਓ ਪਰ ਯਾਦ ਰਖੋ ਇਹ ਮੈਂ ਕਦੀ ਨਹੀਂ ਹੋਣ ਦੇਣਾ
ਜੇ ਸਾਡੇ ਆਦਮੀਆਂ ਦਾ ਵਾਲ ਵੀ ਵਿੰਗਾ ਹੋਇਆ ਤਾਂ ਤੁਸੀਂ
ਹੈ ਨਹੀਂ, ਅਸੀਂ ਮੋਏ ਹੋਏ ਨਹੀਂ ਅਸਾਂ ਆਪਣੇ ਬੰਦੇ ਭੰਗ ਦੇ
ਭਾੜੇ ਨਹੀਂ ਮਰਵਾ ਲੈਨੇਂ।
ਰਾਜਾ--ਦੇਖੋ ਜੀ ਜਰਨੈਲ ਸਾਹਬ, ਤੁਸੀ ਹਦੋਂ ਵਧ ਰਹੇ ਓ। ਮੇਰੇ
ਦਰਬਾਰ ਵਿਚ ਅਜ ਤਕ ਕੋਈ ਆਦਮੀ ਮੇਰੀ ਬਿਜ਼ਤੀ ਕਰਕੇ
ਜੀਉਂਦਾ ਨਹੀਂ ਬਚ ਸਕਿਆ। ਮੈਂ ਪ੍ਰੋਹਣਾ ਸਮਝ ਕੇ ਤੁਹਾਡੀਆਂ
ਗਲਾਂ ਪੀ ਗਿਆਂ, ਹੁਨ ਬੈਹ ਕੇ ਬੰਦਿਆਂ ਵਾਂਙ ਗਲ ਕਰੋ ਔਖੇ
ਹੋਣ ਦੀ ਲੋੜ ਨਹੀਂ।
ਜਰਨੈਲ-- ਹਛਾ ਹੁਣ ਏਥੋਂ ਤਕ ਗਲ ਅਪੜ ਪਈ ਏ, ਕੋਈ ਗਲ
ਨਹੀਂ ਅਸੀਂ ਮੌਤ ਤੋਂ ਡਰਨ ਵਾਲੇ ਦਿਨ ਜੰਮੇ ਈ ਨਹੀਂ ਪਰ
ਮਰਾਂਗੇ ਅਸੀਂ ਤਾਂ ਜੇ ਤੁਹਾਨੂੰ ਨਾਲ ਲਾਂਗੇ।
ਇਕ ਦਰਬਾਰੀ--ਮਹਾਰਾਜ ਮੈਂ ਆਪ ਇਸ਼ਤਿਹਾਰ ਪੜ੍ਹਿਆ ਏ ਹਜ਼ੂਰ
ਦੇ ਬਰਖਿਲਾਫ ਬਗਾਵਤ ਦੀ ਓਹਦੇ ਵਿਚ ਕੋਈ ਗਲ ਨਹੀਂ
ਵਦੇਸ਼ੀਆਂ ਦੇ ਜ਼ੁਲਮ ਦਸੇ ਹੋਏ ਨੇ ਤੇ ਉਹਨਾਂ ਤੋਂ ਬਚਣ ਦੀਆਂ
ਸਲਾਹਵਾਂ ਲਈ ਇਕ ਜਲਸੇ ਦਾ ਵਕਤ ਦਿੱਤਾ ਹੋਇਆ ਏ

-੪੩-