ਪੰਨਾ:ਚੰਦ੍ਰ ਗੁਪਤ ਮੌਰਯਾ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜਰਨੈਲ ਹੋਰੀ ਤੁਹਾਨੂੰ ਐਵੇਂ ਡਰਾ ਕੇ ਆਪਣਾ ਉਲੂ ਸਿੱਧਾ
ਕਰਨਾ ਚਾਹੁੰਦੇ ਨੇ।
ਜਰਨੈਲ--ਚੁਪ ਕਰ ਕੇ ਬੈਹ ਓ ਤੂੰ, ਬੇਵਕੂਫ਼।
ਦਰਬਾਰੀ-- ਕੀ ਆਖਿਆ ਈ ਓਇ? ਬਾਂਦਰ ਦਿਆ ਬਚਿਆ? ਤੂੰ
ਅਗਲੀਆਂ ਗਲਾਂ ਈ ਭਾਲਣੈ, ਬੇਵਕੂਫ ਕਿਨੂੰ ਆਖਿਆ ਈ?
ਕਢ ਤਲਵਾਰ।
[ਤਲਵਾਰ ਕਢ ਕੇ ਦਰਬਾਰੀ ਸਿਧਾ ਹੋ ਖਲੋਂਦਾ ਏ
ਰਾਜਾ ਉਹਨੂੰ ਮਨ੍ਹਾਂ ਨਹੀਂ ਕਰਦਾ ਸਾਰੇ ਦਰਬਾਰੀ ਤੇ
ਸਾਰੇ ਵਦੇਸ਼ੀ ਸਮਝ ਜਾਂਦੇ ਨੇ ਕਿ ਰਾਜਾ ਕੀ ਚਾਂਹਦੈ
ਮਿੰਟ ਦੇ ਅੰਦਰ ਤਲਵਾਰਾਂ ਨਿਕਲ ਔਂਦੀਆਂ ਨੇ ਤੇ
ਦਰਬਾਰੀ ਤੇ ਵਦੇਸ਼ੀ ਆਪਸ ਵਿਚ ਲੜਣ ਲਗ
ਪੈਂਦੇ ਨੇ]

-੪੪-