ਪੰਨਾ:ਚੰਦ੍ਰ ਗੁਪਤ ਮੌਰਯਾ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਪੂਰਾ ਖ਼ੁਸ਼ ਕਦੀ ਨਹੀਂ ਸੀ ਹੋਣਾ ਜੇ ਅਸੀ ਤਲਵਾਰ ਦੇ ਯੋਰ
ਓਨ੍ਹਾਂ ਨੂੰ ਕੱਢਦੇ ਇਹ ਮੇਰੇ ਗੁਰੂ ਨੇਂ, ਪਰ ਅਹਿੰਸਾ ਦੇ ਸੁਆਲ
ਤੇ ਮੇਰੀ ਤੇ ਇਨ੍ਹਾਂ ਦੀ ਇਕ ਰਾਅ ਨਹੀਂ। ਇਹ ਕਿਸੇ ਗਲੇ
ਵੀ ਅਹਿੰਸਾ ਨੂੰ ਛਡਣਾ ਨਹੀਂ ਚਾਂਹਦੇ. ਪਰ ਮੇਰਾ ਖਿਆਲ
ਇਹ ਵੇ ਕਿ ਦੇਸ ਨੂੰ ਬਚਾਣ ਲਈ ਜੇ ਹਿੰਸਾ ਵੀ ਕਰਣੀ ਪਏ
ਤਾਂ ਕਰ ਲੈਣੀ ਚਾਹੀਦੀ ਏ।
ਮਹਾਤਮਾਂ ਜੀ--(ਬੈਠਿਆਂ ੨ ਈ ਹੱਸ ਕੇ) ਵੇਖ ਲਿਆ ਜੇ ਕਿ ਪੰਡਤ
ਜੀ ਮੇਰੇ ਕਿੱਡੇ ਕੂ ਪੱਕੇ ਚੇਲੇ ਨੇ?
ਪੰਡਤ ਜੀ--(ਹੱਸ ਕੇ) ਭਰਾਓ! ਮੈਂ ਚੇਲਾ ਏਹਨਾਂ ਦਾ ਪੱਕਾ ਈ ਆਂ,
ਪਰ ਤੁਸੀ ਜਾਨਦੇ ਓ ਗੁਰੂ ਦੀ ਬਰਾਬਰੀ ਤੇ ਚੇਲਾ ਨਹੀਂ ਨ ਕਰ
ਸਕਦਾ। ਸਾਥੋਂ, ਗਲ ਸਚੀ ਇਹ ਵੇ ਕਿ ਐਡੀ ਔਖੀ ਗਲ
ਨਿਭ ਨਹੀਂ ਸਕਦੀ। ਹਾਂ ਜੇ ਸਾਰੀ ਦੁਨੀਆ ਮਹਾਤਮਾ ਜੀ ਵਾਂਙ
ਦੇਵਤਾ ਹੋ ਜਾਏ ਤਾਂ ਇਨ੍ਹਾਂ ਦੀ ਤਲੀਮ ਨਾਲੋਂ ਕੋਈ ਚੰਗੀ ਤਲੀਮ
ਦੁਨੀਆ ਵਿਚ ਨ ਹੋਵੇ।
ਮਹਾਤਮਾ ਜੀ-- ਚਲੋ ਛਡੋ ਇਹ ਗਲਾਂ, ਹੋਰ ਜ਼ਰੂਰੀ ਗੱਲਾਂ ਕਰੋ।
ਪੰਡਤ ਜੀ--ਮੈਂ ਤੁਹਾਨੂੰ ਦਸ ਦਿਆਂ ਕਿ ਮਹਾਤਮਾ ਜੀ ਦੀ ਕਿਰਪਾ
ਨਾਲ ਰਾਜਾ ਸਾਹਬ ਤੇ ਵਦੇਸ਼ੀ ਜਰਨੈਲ ਦੂਹਾਂ ਦੀ ਜਾਨ ਬਚ
ਗਈ ਏ ਤੇ ਉਨ੍ਹਾਂ ਨੂੰ ਛੇਤੀ ਈ ਪੂਰਾ ਅਰਾਮ ਆ ਜਾਏਗਾ
ਜੈਹੜੇ ਵਦੇਸ਼ੀ ਅਫ਼ਸਰ ਤੇ ਮੁਸਾਹਬ ਮੇਰੇ ਅਲਾਜ ਥੱਲੇ ਸਨ
ਉਹ ਵੀ ਸੌ ਵਿਸਵੇ ਸਾਰੇ ਦੇ ਸਾਰੇ ਬਚ ਜਾਨਗੇ। ਇਕ ਹੋਰ
ਵਡੀ ਖ਼ੁਸ਼-ਖ਼ਬਰੀ ਦੀ ਗਲ ਇਹ ਜੋ ਕਿ ਏਥੋਂ ਦੇ ਰਾਜਾ ਸਾਹਬ
ਨੇ ਮੇਨੂੰ ਖਵਰ ਘੱਲੀ ਏ ਕਿ ਓਹ ਅਪਣੀ ਬਮਾਰੀ ਦੇ ਦਿਨਾਂ
ਤੇ ਮਗਰੋਂ ਵੀ ਇਕ ਦੋ ਮਹੀਨੇ ਲਈ ਅਪਣੀਥਾਂ ਕੰਵਰ ਚੰਦਰ

-੪੬-