ਪੰਨਾ:ਚੰਦ੍ਰ ਗੁਪਤ ਮੌਰਯਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਗੁਪਤ ਜੀ ਨੂੰ ਰਾਜਾ ਬਨਾਂਦੇ ਨੇ ਤੇ ਉਮੈਦ ਕਰਦੇ ਨੇ ਕਿ ਸਭਾ
ਏਸ ਗਲ ਨੂੰ ਪਸੰਦ ਕਰੇਗੀ। ਸਭਾ ਦੇ ਸਾਰੇ ਈ ਭਰਾ ਏਥੇ ਨੇਂ
ਓਹ ਦਸ ਦੇਨ ਕਿ ਓਨ੍ਹਾਂ ਨੂੰ ਇਹ ਗਲ ਮਨਜ਼ੂਰ ਏ ਕਿ ਨਹੀਂ।
ਇਕ ਆਦਮੀ--(ਉਠ ਕੇ) ਬਿਲਕੁਲ ਠੀਕ ਗਲ ਏ ਰਾਜਾ ਸਾਹਬ ਨੇ
ਵਧੀਆ ਤੋਂ ਵਧੀਆ ਇੰਤਜ਼ਾਮ ਕੀਤਾ ਏ।
ਸਾਰੇ--ਮਨਜ਼ੂਰ ਏ, ਮਨਜ਼ੂਰ ਏ।
ਪੰਡਤ ਜੀ-- ਤੁਸੀ, ਸਾਰੇ ਕੰਵਰ ਸਾਹਬ ਦੇ ਸਾਰੇ ਗੁਣ ਨਹੀਂ ਜਾਨਦੇ
ਬਸ ਇਹ ਸਮਝ ਲੌ ਕਿ ਜੋ ੨ ਗੁਣ ਇਕ ਨੌ ਜੁਆਨ ਵਿਚ
ਹੋਣੇ ਚਾਹੀਦੇ ਨੇ ਓਹ ਸਭ ਇਹਨਾਂ ਵਿਚ ਨੇ। ਨੌਜੁਆਨ ਦਾ ਸਭ
ਤੋਂ ਵਡਾ ਗੁਣ ਦੇਸ਼ ਭਗਤੀ ਹੋਂਦਾ ਏ ਓਹ ਤੁਸਾਂ ਵੇਖ ਈ ਲਿਆ
ਏ, ਕਿ ਕਿਸ ਤਰ੍ਹਾਂ ਕੁਰਬਾਨੀ ਕਰ ਕੇ ਤੇ ਤਕਲੀਫਾਂ ਸਹਾਰ ਕੇ
ਓਨਾਂ ਤੁਹਾਨੂੰ ਅਜ਼ਾਦ ਕਰਾਣ ਲਈ ਕੰਮ ਕੀਤਾ ਏ ਆਪਣੀ
ਸਾਰੀ ਦੌਲਤ ਇਹਨਾਂ ਤੁਹਾਡੇ ਤੋਂ ਵਾਰ ਦਿਤੀ ਤੇ ਜਾਨ ਤਕ
ਖ਼ਤਰੇ ਵਿਚ ਪਾ ਕੇ ਤੁਹਾਨੂੰ ਜਗਾਇਐ। ਏਹੋ ਜਹੇ ਕੌਮ ਦਰਦੀਆਂ
ਨੂੰ ਤਖਤ ਤੇ ਕੀਹ ਚੀਜ਼ ਏ ਅੱਖਾਂ ਤੇ ਵੀ ਬਠਾਯੇ ਤੇ ਇਹਨਾਂ ਦੇ
ਹਸਾਨ ਨਹੀਂ ਲੈਹ ਸਕਦੇ।
ਇਕ ਅਵਾਜ਼-ਕੰਵਰ ਚੰਦ੍ਰ ਗੁਪਤ ਜੀ ਦੀ
ਸਾਰੇ--ਜੈ
ਪੰਡਤ ਜੀ--ਚੰਗਾ...ਕੋਈ ਆਦਮੀ ਜੈਹੜਾ ਓਸ ਦਿਨ ਦਰਬਾਰ ਵਿਚ
ਸੀ ਸਾਰਿਆਂ ਨੂੰ ਉਸ ਦਿਨ ਦਾ ਹਾਲ ਸੁਣਾ ਦੇਵੇ ਫੇਰ ਅਸੀ
ਅਗੋਂ ਦੀਆਂ ਗਲਾਂ ਦਸਾਂਗੇ।
ਇਕ ਦਰਬਾਰੀ--(ਉਠ ਕੇ) ਮੈਂ ਓਸ ਦਿਨ ਓਥੇ ਸਾਂ, ਭਰਾਓ,
ਮਹਾਰਾਜ ਤੇ ਜਰਨੈਲ ਗਲਾਂ ਕਰ ਰਹੇ ਸਨ ਗਲਾਂ ਕੁਝ

-੪੭-