ਪੰਨਾ:ਚੰਦ੍ਰ ਗੁਪਤ ਮੌਰਯਾ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਖਰਵੀਆਂ ਸਨ, ਇਕ ਦਰਬਾਰੀ ਨੂੰ ਗੁਸਾ ਲਗਾ ਓਹ ਵਿਚ ਬੋਲ
ਪਿਆ। ਜਰਨੈਲ ਅੱਗੇ ਦਾ ਹਿਲਿਆ ਹੋਇਆ ਸੀ ਵਕਤ ਦੀ
ਤਬਦੀਲੀ ਨੂੰ ਤਾੜ ਨ ਸਕਿਆ ਓਹਨੂੰ ਗੁਸਾ ਲਗਾ ਤੇ ਕੈਹਨ
ਲਗਾ 'ਬੇਵਕੂਫ! ਵਿਚ ਕਿਊਂ ਬੋਲਣਾ ਏਂ?' ਅੱਗੇ ਓਸ ਕਈ
ਵਾਰੀ ਓਹਦੀ ਇੱਜ਼ਤ ਲਾਹੀ ਹੋਨੀ ਏਂ ਪਰ ਅਗੇ ਦੀਆਂ ਗਲਾਂ
ਗਈਆਂ ਅੱਗੇ ਨਾਲ ਓਸ ਤਾਜ਼ਾ ਤਾਜ਼ਾ ਹਸ਼ਤਿਆਰ ਪੜ੍ਹਿਆ
ਹੋਇਆ ਸੀ (ਹਸ ਪੈਂਦਾ ਏ, ਲੋਕ ਵੀ ਹਸ ਪੈਂਦੇ ਨੇ) ਸਿਧਾ
ਹੋ ਪਿਆ ਮਹਾਰਾਜ ਨੇ ਕੋਈ ਨ ਮੋੜਿਆ ਬਸ ਫੇਰ ਤੇ ਬਕੈਦਾ
ਲੜਾਈ ਹੋਨ ਲਗ ਪਈ। ਜਰਨੈਲ ਤੇ ਜ਼ਖਮੀ ਹੋਕੇ ਓਂਵੇ ਈ
ਡਿਗ ਪਿਆ ਤੇ ਬੇਹੋਸ਼ ਹੋ ਗਿਆ ਸਾਰਿਆਂ ਜਾਤਾ ਮਰ ਗਿਐ
ਲੜਾਈ ਤੇਜ ਹੋ ਗਈ ਕਈ ਹੋਰ ਦੂਹੀਂ ਪਾਸਿਓ ਡਿਗੇ ਕੋਈ
ਹੋਵੇਗਾ ਜੋ ਓਕਾ ਈ ਬਚਿਆ ਹੋਵੇ ਹਰਾਨੀ ਇਹ ਵੇ ਕਿ ਥਾਂ
ਕਿਊਂ ਨ ਕੋਈ ਰਿਹਾ। ਮਹਾਰਾਜ ਤੇ ਦਰਬਾਰੀ ਵੀ ਫਟੜ ਹੋਏ
ਮਹਾਰਾਜ ਜ਼ਰੂਰ ਮਾਰੇ ਜਾਂਦੇ ਪਰ ਐਨ ਵੇਲੇ ਸਿਰ ਕੰਵਰ ਸਾਹਬ
ਪੌਂਹਚ ਗਏ ਤੇ ਸਭ ਨੂੰ ਲਲਕਾਰ ਕੇ ਕਿਹਾ "ਖਬਰ ਦਾਰ ਕੋਈ
ਨ ਲੜੇ ਹੁਨ। ਦੋਵੇਂ ਧਿਰਾਂ ਸਾਡੇ ਕੈਦੀ ਓ" ਬਸ ਲੜਾਈ
ਬੰਦ ਹੋ ਗਈ।
ਪੰਡਤ ਜੀ--ਚੰਗਾ ਤੁਸੀ ਹੁਨ ਬੈਹ ਜਾਓ। ਕੰਵਰ ਸਾਹਬ ਅੱਗੋਂ ਦਾ
ਹਾਲ ਤੁਸੀ ਸੁਨਾਓ।
ਚੰਦਰ--ਅਸੀ ਓਸ ਦਿਨ ਜਲਸੇ ਦੀਆਂ ਤਿਆਰੀਆਂ ਵਿਚ ਸਾਂ ਕਿ
ਲੜਾਈ ਦੀ ਖਬਰ ਮਿਲੀ। ਅਸੀ ਸੌ ਕੂ ਆਦਮੀ ਸਾਂ ਈ, ਭੱਜ ਕੇ
ਦਰਬਾਰ ਜਾ ਅਪੜੇ। ਸਾਡੇ ਕੋਲ ਸਨ ਤੀਰ ਕਮਾਨ, ਓਧਰ ਨ
ਦਰਬਾਰੀਆਂ ਤੇ ਨ ਵਦੇਸ਼ੀਆਂ ਕੋਲ ਸ਼ਹਾਨਾ ਤਲਵਾਰਾਂ ਬਿਨਾਂ

-੪੮-