ਪੰਨਾ:ਚੰਦ੍ਰ ਗੁਪਤ ਮੌਰਯਾ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜਾਏ ਨਹੀਂ ਤੇ ਜਿਸ ਤ੍ਰਾਂ ਵੀ ਹੋਵੇ ਕਰ ਲਿਆ ਜਾਏ (ਮਹਾਤਮਾ
ਜੀ ਵਲ ਵੇਖਕੇ) ਗੁਸੇ ਤੇ ਨਹੀਂ ਨਾਂ? (ਲੋਕ ਹਸਦੇ ਨੇ।)
ਮਹਾਤਮਾ--(ਉਠ ਕੇ) ਕਲ ਦੁਸੈਹਰੇ ਵਾਲੇ ਮਦਾਨ ਵਿਚ ਸੂਰਜ
ਡੁਬਣ ਤੋਂ ਘੰਟਾ ਕੂ ਪਿਛੋਂ ਸਾਰੇ ਪ੍ਹੌਂਚ ਜਾਓ। ਬੜੀ ਜਰੂਰੀ ਗੱਲਾਂ
ਦਾ ਫੈਸਲਾ ਹੋਣਾ ਏ। ਅਜ ਦਾ ਜਲਸਾ ਖ਼ਤਮ
ਸਾਰੇ---(ਬੋਲੋ ਮਹਾਤਮਾ ਜੀ ਦੀ ਜੈ, ਪੰਡਤ ਜੀ ਦੀ ਜੇ, ਕੰਵਰ ਚੰਦਰ
ਗੁਪਤ ਜੀ ਦੀ ਜੈ.....।


ਸੀਨ ਤੀਜਾ



[ਬੜਾ ਖੁਲ੍ਹਾ ਮਦਾਨ-ਸਮਿਤੀ ਦਾ ਜਲਸਾ ਇਕ ਪਾਸੇ
੬, ੭ ਹਜ਼ਾਰ ਪਛਮੀ ਸ਼ਪਾਹੀ ਅਫਸਰ ਕਤਾਰਾਂ ਵਿਚ
ਬੈਠੇ ਹੋਏ ਨੇ। ਹਜ਼ਾਰ ਕੂ ਦੇਸੀ ਸਪਾਹੀਯਾਂ ਨੇ ਜਿਨਾਂ
ਕੋਲ ਤੀਰ ਕਮਾਨ ਤੇ ਕੁਹਾੜੇ ਨੇ ਓਹਨਾਂ ਨੂੰ ਘੇਰਿਆ
ਹੋਇਆ ਏ.....ਦਰੀ' ਤੇ ਜਲਸੇ ਦੇ ਵਿਚਕਾਰ ਕਰਕੇ
ਮਹਾਤਮਾ ਜੀ ਪੰਡਤ ਚਾੜੰਕ ਜੀ ਕੰਵਰ ਚੰਦਰ ਗੁਪਤ
ਸੀਤਾ ਤੇ ਓਹਦੀਆਂ ਸਹੇਲੀਆਂ ਬੈਠਯਾਂ ਹੋਈਆਂ ਨੇ]
ਪੰਡਤ ਜੀ-- ਜੈਹੜੇ ਭਰਾ ਕਲ ਨਹੀਂ ਸਨ ਆਏ ਓਹਨਾਂ ਨੂੰ ਵੀ ਸਭ

-੫੦-