ਪੰਨਾ:ਚੰਦ੍ਰ ਗੁਪਤ ਮੌਰਯਾ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਗੱਲਾਂ ਦਾ ਪਤਾ ਲਗ ਈ ਗਿਆ ਹੋਵੇਗਾ ਅਜ ਤੁਹਾਨੂੰ ਏਸ ਲਈ
ਖੇਚਲ ਦਿਤੀ ਗਈ ਏ ਕਿ ਤੁਸੀਂ ਇਹਨਾਂ ਕੈਦੀਯਾਂ ਬਾਬਤ ਫੈਸਲਾ
ਕਰੋ। ਸਭਾ ਦਾ ਕਠ ਰਾਤੀ ਜਲਸੇ ਤੋਂ ਪਿਛੋਂ ਹੋਯਾ ਸੀ ਤੇ ਬੜੀ
ਸੋਚ ਵਚਾਰ ਪਿਛੋਂ ਫੈਸਲਾ ਕੀਤਾ ਗਿਆ ਸੀ ਕਿ ਜੇ ਤੁਸੀਂ ਮੰਨ
ਜ ਓ ਤਾਂ ਸਭ ਨੂੰ ਮਾਫ਼ ਕਰ ਦਿਤਾ ਜਾਏ ਤੇ ਭਾਰਤ ਵਿਚੋਂ
ਫੌਰਨ ਕਢ ਦਿਤਾ ਜਾਏ, ਹੁਨ ਜੋ ਤੁਹਾਡੀ ਰਾਅ ਹੋਵੇਗੀ ਓਹੋ
ਕੁਝ ਕੀਤਾ ਜਾਏਗਾ।
ਇਕ ਆਦਮੀ--(ਬੜੇ ਜੋਸ਼ ਵਿਚ) ਇਹਨਾਂ ਨੂੰ ਮਾਫ਼ ਕਰਣ ਵੇਲੇ
ਕਿਸ ਗਲ ਦਾ ਧਿਆਨ ਕੀਤਾ ਗਿਐ? ਕੀਹ ਸਭਾ ਦੇ ਮੈਂਬਰਾਂ
ਨੂੰ ਓਹ ਜ਼ੁਲਮ ਭੁੱਲ ਗਏ ਨੇ ਜੋ ਇਹ ਸਾਡੇ ਤੇ ਕਰਦੇ ਰਹੇ ਨੇ?
ਇਕ ਹੋਰ--ਸਭਾ ਦੇ ਮੈਂਬਰ ਵਡੇ ਆਦਮੀ ਨੇ ਓਹਨਾਂ ਨਾਲ ਤੇ
ਵਦੇਸ਼ੀ ਲਿਹਾਜ਼ ਨਾਲ ਈ ਪੇਸ਼ ਆਉਂਦੇ ਸਨ, ਏਹੋ ਤੇ ਵਦੇਸ਼ੀਆਂ
ਦੀ ਚਲਾਕੀ ਸੀ, ਹਜ਼ਾਰਾਂ ਵਿਚੋਂ ਦੋ ਚਹੂੰ ਨੂੰ ਖੁਸ਼ ਕਰ ਛੜਿਆ
ਤੇ ਬਾਕੀਆਂ ਦੀ ਛਿੱਲ ਲਾਹੀ, ਮੇਰੀ ਰਾਅ ਵਿਚ ਇਹਨਾਂ ਤੇ
ਮੁਕੱਦਮੇ ਚਲਾਏ ਜਾਣੇ ਚਾਹੀਦੇ ਨੇ ਜਿਨ੍ਹਾਂ ੨ ਦਾ ਕਸੂਰ ਸਾਬਤ
ਹੋ ਜਾਏ ਓਹਨਾਂ ਨੂੰ ਸਜ਼ਾ ਮਿਲੇ ਬਾਕੀ ਬਰੀ।
ਇਕ ਹੋਰ --ਬਿਲਕੁਲ ਠੀਕ ਏ। ਮਾਫ਼ੀ ਦਾ ਨਾਂ ਲੈਣਾ ਈ ਪਾਪ
ਏ ਇਹਨਾਂ ਦੁਸ਼ਟਾਂ ਤੇ ਮੁਕਦਮੇ ਚਲਾਣ ਦਾ ਸਾਨੂੰ ਕੀਹ ਵਖਤਾ
ਪਿਐ। ਸਾਰੀ ਦੁਨੀਆਂ ਨੂੰ ਇਹਨਾਂ ਦੇ ਜ਼ੁਲਮਾਂ ਦਾ ਪਤੈ ਤੇ ਸਾਰੇ
ਇਕੋ ਜਿਨੇ ਕਸੂਰ ਵਾਰ ਨੇ। ਕਸਰ ਕੈਹੜਾ ਛਡਦਾ ਸੀ?
ਇਹਨਾਂ ਸਾਡੇ ਵੱਡੇ ਤੋਂ ਵੱਡੇ ਬੰਦਿਆਂ ਨੂੰ ਬੈਂਤ ਮਾਰੇ ਇਸਤ੍ਰੀਆਂ
ਦੇ ਮੂੰਹਾਂ ਤੇ ਥੁਕਿਆ, ਕਿਨੇ ਬਦੋਸ਼ਿਆਂ ਨੂੰ ਫਾਹੇ ਲਾਇਆ ਸਾਨੂੰ
ਡੰਗਰ ਬਣਾ ਛੜਿਆ ਕੁਤਿਆਂ ਵਾਂਙ ਸਾਨੂੰ ਦੁਰਕਾਰਿਆ ਆਪਣੇ

-੫੧-