ਪੰਨਾ:ਚੰਦ੍ਰ ਗੁਪਤ ਮੌਰਯਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਘੋੜਿਆਂ ਤੇ ਕੁਤਿਆਂ ਤੋਂ ਸਾਨੂੰ ਘਟੀਯਾ ਸਮਝਿਆ ਤੇ ਅਜ
ਸਾਡੇ ਕਾਬੂ ਆਏ ਨੇ ਤੇ (ਜਰਾ ਉੱਚੀ ਤੇ ਮੂੰਹ ਬਣਾ ਕੇ)
ਮਾਫ਼...ਮਾਫ਼...ਕਰਾਇਆ ਦਿਓ ਤੇ ਵਿਦਿਯਾ ਕਰੋ ਨੇ...ਸਭਾ
ਨੇ ਇਹ ਨਹੀਂ ਪਾਸ ਕੀਤਾ ਕਿ ਇਹਨਾਂ ਨੂੰ ਕਿਨੀ ਕਿਨੀ ਬਿੱਦ
ਬਣਾ ਕੇ ਦੇਨੀ ਚਾਹੀਦੀ ਏ ਟੁਰਦਿਆਂ?
ਇਕ ਹੋਰ--ਹਾਂ ਹਾਂ ਮੁਕਦਮਿਆਂ ਦੀ ਕੋਈ ਲੋੜ ਨਹੀਂ ਸਾਡੇ ਹਵਾਲੇ
ਕਰੋ ਕਚਿਆਂ ਈ ਖਾ ਜਾਯੇ ਨੇ...ਮੇਰਾ ਪਿਤਾ ਓਹਨਾਂ ਸਤ
ਹਜ਼ਾਰ ਬਹਾਦਰਾਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਇਹਨਾਂ ਗੰਧਾਰਾ
ਵਿਚ ਬਦੋਸ਼ਿਆਂ ਮਾਰ ਦਿਤਾ ਸੀ, ਹਨੇਰ ਸਾਈਂ ਦਾ ਇਕੋ ਵੇਲੇ
ਹਜ਼ਾਰਾਂ ਬੇ ਗੁਨਾਹੇ ਨਿਹੱਥੇ ਬੰਦਿਆਂ, ਨੂੰ ਮਾਰ ਛੜਣ ਵਾਲੇ
ਸਾਡੇ ਕਾਬੂ ਆਉਨ ਤੇ 'ਮਾਫ਼...ਮਾਫ਼'। ਸਭਾ ਦੇ ਮੈਂਬਰਾਂ ਦੇਸ਼
ਨਾਲ ਗਦਾਰੀ ਕੀਤੀ, ਏ ਇਹਨਾਂ ਤੇ ਵੀ ਮੁਕਦਮੇ ਚਲਾਣੇ
ਚਾਹੀਦੇ ਨੇ।
ਇਕ ਹੋਰ--ਖ਼ੈਰ ਇਹ ਭਰਾ ਹੋਰੀ ਗੁਸੇ ਵਿਚ ਆ ਗਏ ਨੇ ਸਭਾ ਦੇ
ਮੈਬਰਾਂ ਤੇ ਨੇਕ ਨੀਤੀ ਨਾਲ ਈ ਫ਼ੈਸਲਾ ਕੀਤਾ ਹੋਵੇਗਾ ਓਹਨਾਂ
ਤੇ ਸ਼ਕ ਨਹੀਂ ਹੋ ਸਕਦਾ ਓਹ ਦੇਸ਼ ਭਗਤੀ ਵਿਚ ਸਾਥੋਂ ਵਧ
ਚੜ੍ਹਕੇ ਈ ਨੇ ਹਾਂ ਜਰਾ ਵਡੇਰੀ ਉਮਰ ਦੇ ਹੋਨ ਕਰਕੇ ਕੁਝ
ਕਮਜ਼ੋਰ ਤਬੀਅਤ ਹੋ ਗਏ ਨੇ। ਮੇਰੀ ਰਾਅ ਵੇ ਕਿਹ ਓਹ
ਆਪਣੇ ਫੈਸਲੇ ਨੂੰ ਬਦਲਾਣ ਤੇ ਇਹਨਾਂ ਬਦੇਸ਼ੀਆਂ ਲਈ ਸਜ਼ਾ
ਤਜਵੀਜ਼ ਕਰਣ।
ਮਹਾਤਮਾ ਜੀ--(ਉਠ ਕੇ) ਭਰਾਓ! ਤੁਸੀ ਬੜੇ ਜੋਸ਼ ਵਿਚ ਓ, ਮੈਂ
ਬੜਾ ਖੁਸ਼ ਆਂ ਕਿ ਤੁਹਾਨੂੰ ਵੀ ਜੋਸ਼ ਆਉਣ ਲਗ ਪਿਐ, ਅਸੀ
ਤੇ ਇਹ ਸਮਝਣ ਲਗ ਪਏ ਸਾਜੇ ਕਿ ਸਾਡੇ ਲੋਕਾਂ ਵਿਚੋਂ ਗ਼ੈਰਤ

-੫੨-