ਪੰਨਾ:ਚੰਦ੍ਰ ਗੁਪਤ ਮੌਰਯਾ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਜੋਸ਼ ਗੁਲਾਮੀ ਨੇ ਉਕਾ ਈ ਮੁਕਾ ਦਿਤੇ ਨੇ ਸ਼ੁਕਰ ਏ ਸੂਰਜ
ਭਗਵਾਨ ਦਾ ਇਹ ਖਿਆਲ ਝੂਠਾ ਨਿਕਲਿਐ। ਹੁਨ ਗੱਲ ਇਹ
ਵੇ ਕਿ ਇਹ ਵਦੇਸ਼ੀ ਆਦਮੀ ਜੋ ਤੁਹਾਡੇ ਸ੍ਹਾਮਣੇ ਖਲੋਤੇ ਨੇ ਬੜੇ
ਈ ਕਸੂਰ ਵਾਰ ਨੇ ਇਹਨਾਂ ਦਾ ਰਾਜ ਸੀ ਇਹਨਾਂ ਦੇ ਹਥ
ਤਾਕਤ ਸੀ, ਅਸੀ ਮਾੜੇ ਸਾਂ ਇਹਨਾਂ ਨੂੰ ਦਾਅ ਲਗਾ ਹੋਇਆ ਸੀ
ਇਹ ਸਮਝਦੇ ਸਨ ਪੁਛਣ ਵਾਲਾ ਕੈਹੜਾ ਜੰਮਿਆ ਏ ਜੋ ਜ਼ੁਲਮ
ਦਿਲ ਵਿਚ ਆਵੇ ਕਰ ਲੌ। ਸੋ ਜੇ ਇਨਸਾਫ਼ ਕੀਤਾ ਜਾਏ ਤੇ
ਇਹਨਾਂ ਨੂੰ ਐਨੀ ਸਜ਼ਾ ਮਿਲਣੀ ਚਾਹੀਦੀ ਏ ਜਿਨੀ ਕਿਸੇ
ਆਦਮੀ ਦੇ ਦਮਾਗ਼ ਵਿਚ ਵਧ ਤੋਂ ਵਧ ਆ ਸਕੇ।
ਲੋਕ--ਬਿਲਕੁਲ ਠੀਕ ਬਿਲਕੁਲ ਠੀਕ ਗਲ ਹੋਈ ਨਾ (ਸਾਂਗਾਂ ਲਾ
ਲਾ ਕੇ) ਮਾਫ਼...ਕਰ ਦਿਓ ਮਾਫ...ਕਰ ਦਿਓ, ਖੌਰੇ ਇਹਨਾਂ ਸਭਾ
ਦੇ ਮੈਂਬਰਾਂ ਦਾ ਕੈਹੜਾ ਸਲਾਹਕਾਰ ਏ?
ਮਹਾਤਮਾ ਜੀ--ਵੇਖੋ ਨਾ ਜਰਾ ਸ਼ਾਨਤੀ ਨਾਲੀ ਗ਼ੋਰ
 ਕਰਣਾ ਚਾਹੀਦੈ।

ਇਹ ਜੈਹੜਾ ਰੌਲਾ ਲਗ ਪੈਂਦੇ ਓ ਨ ਪਾਣ ਇਹ ਨਹੀਂ ਠੀਕ।
ਹਾਂ ਮੈਂ ਕੈਹ ਰਿਹਾ ਸਾਂ ਕਿ ਇਹ ਲੋਕ ਬੜੀ ਤਗੜੀ ਸਜ਼ਾ ਦੇ
ਹੱਕਦਾਰ ਨੇ ਪਰ ਇਕ ਗਲ, ਭਰਾਓ, ਇਹਨਾਂ ਦੇ ਹੱਕ ਵਿਚ
ਜਾਂਦੀ ਏ ਓਹ ਇਹ ਕਿ ਤਾਕਤ ਬੜੀ ਨਸ਼ੇ ਵਾਲੀ ਚੀਜ਼ ਏ
ਇਹਨਾਂ ਦੇ ਦਮਾਗ਼ ਓਦੋਂ ਪੂਰੇ ਹੋਸ਼ ਵਿਚ ਨਹੀਂ ਸਨ, ਇਹਨਾਂ
ਨੇ ਜੋ ਜੁਰਮ ਕੀਤੈ ਨਸ਼ੇ ਦੀ ਹਾਲਤ ਵਿਚ ਕੀਤੈ ਸੋ ਇਹਨਾਂ ਨੂੰ
ਸਜ਼ਾ ਜਰਾ ਨਰਮ ਚਾਹੀਦੀ ਏ।
ਇਕ--(ਉਠਕੇ) ਤੁਸੀ, ਮਹਾਤਮਾ ਜੀ, ਇਹਨਾਂ ਨੂੰ ਸਖ਼ਤ ਸਜ਼ਾ
ਦਿਓ ਖਾਂ ਸਾਨੂੰ ਵੀ ਤੇ ਐਸ ਵੇਲੇ ਜਿੱਤਨ ਦਾ ਨਸ਼ਾ ਈ ਏ ਨ
ਸਾਨੂੰ ਕੋਈ ਪੁਛੇਗਾ ਤੇ ਅਸੀਂ ਵੀ ਕੈਹਦਿਆਂ ਗੇ 'ਅਸਾਂ ਨਸ਼ੇ ਵਿਚ

-੫੩-