ਪੰਨਾ:ਚੰਦ੍ਰ ਗੁਪਤ ਮੌਰਯਾ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਜ਼ਾਵਾਂ ਦਿੱਤੀਆਂ ਨੇ ਸਾਡਾ ਕਸੂਰ ਨਹੀਂ'
ਮਹਾਤਮਾ ਜੀ--ਠੀਕ ਏ ਪਰ ਭਰਾਓ ਇਹਨਾਂ ਤਾਕਤ ਦੇ ਨਸ਼ੇ ਵਿਚ
ਇਕ ਪਾਪ ਕੀਤਾ ਓਹਨਾਂ ਨੂੰ ਸਜ਼ਾ ਮਿਲ ਰਹੀ ਏ ਜੇ ਤੁਸੀ ਵੀ
ਪਾਪ ਕਰੋਗੇ ਤੁਹਾਨੂੰ ਵੀ ਮਿਲੇਗੀ।
ਇਕ ਵਾਜ਼--ਮਿਲਣ ਦਿਓ, ਭੁਗਤ ਲਾਂ ਗੇ, ਇਹਨਾਂ ਨੂੰ ਛਡਣਾ ਨਹੀਂ।
ਮਹਾਤਮਾ ਜੀ--ਦੇਖੋ ਭਰਾਓ ਐਧਰ ਤਕੋ, ਅਖਾਂ ਆਪਣੇ ਵਲ ਕਰੋ
ਵਦੇਸ਼ੀਆਂ ਵਲ ਨ ਤਕੋ ਆਪਣੇ ਵਲ ਵੇਖੋ ਤੇ ਸੋਚੋ ਤੁਸੀ ਕੌਣ
ਓ ਆਰੀਆ ਪੁਤ੍ਰੋ! ਕਦੀ ਅਗੇ ਵੀ ਇਹ ਕੰਮ ਕੀਤਾ ਜੇ? ਕਦੀ
ਅਗੇ ਵੀ ਇਹ ਕੰਮ ਕੀਤਾ ਜੇ? ਕਦੀ ਅਗੇ ਵੀ ਸ਼ਰਣ ਆਏ
ਦਸ਼ਮਨ ਤੇ ਵਾਰ ਕੀਤਾ ਜੇ ਕਿ ਅਜ ਨਵੀਂ ਗਲ ਸਿਖਣੀ ਜੇ?
(ਜੋਸ਼ ਵਿਚ ਆਕੇ) ਲੌ ਮੈਂ ਇਹਨਾਂ ਨੂੰ ਕਤਲ ਦਾ ਹੁਕਮ ਦੇਨਾਂ
ਉੱਠੇ ਕੈਹੜਾ ਆਰਯਾ ਪੁਤਰ ਏ ਸ਼ਰਣ ਆਏ ਦੁਸ਼ਮਨ ਤੇ ਵਾਰ
ਕਰੇਗਾ? ਮੈਂ ਦੋ ਮਿੰਟ ਉਡੀਕਣਾਂ ਨਾ ਜੈਹੜਾ ਤਿਆਰ ਏ ਉੱਠੇ
ਆਹ ਉਡੀਕਣਾਂ ਪਿਆ ਜੇ ਤੀਰ ਕਮਾਨ ਓਹ ਨਿਹਥੇ ਬੈਠੇ ਨੇ,
ਡਰਣ ਦੀ ਕੋਈ ਗੱਲ ਨਹੀਂ ਲੌ ਚਲਾਓ ਇਹਨੂੰ ਤੇ ਮਾਰ ਕੇ
ਵਖਾਓ ਨਿਹਥਿਆਂ ਕੈਦੀਆਂ ਨੂੰ।
ਚੰਦ੍ਰ ਗੁਪਤ--ਮਹਾਤਮਾ ਜੀ ਮਾਫ਼ ਕਰ ਦਿਓ ਇਹ ਵਚੇਰੇ ਜੋਸ਼ ਵਿਚ
ਸਨ ਇਹਨਾਂ ਤੋਂ ਗਲਤੀ ਹੋ ਗਈ ਏ ਆਰੀਆ ਵੀਰ ਕਦੀ
ਐਡੇ ਕਮੀਨੇ ਨਹੀਂ ਹੋ ਸਕਦੇ ਕਿ ਹਾਰਿਆਂ ਤੇ ਸ਼ਰਨ ਆਇਆ
ਤੇ ਵਾਰ ਲਗ ਪੈਨ ਕਰਣ (ਮਸਕਰਾ ਕੇ) ਕਿਉਂ? ਦਸੋ ਫੇਰ
ਸਜ਼ਾ ਕਿ ਮਾਫ਼?
ਸਾਰੇ--(ਇਕ ਅਵਾਜ਼) ਮਾਫ਼ ਮਾਫ਼।

-੫੪-