ਪੰਨਾ:ਚੰਦ੍ਰ ਗੁਪਤ ਮੌਰਯਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵਾਜ--ਦੇਸ਼ ਨਾਲ ਧ੍ਰੋਅ ਕਰਣਾ ਪਾਪ ਸਮਝਣੈਂ ਕਿ ਨਹੀਂ?
ਚੰਦ੍ਰ ਗੁਪਤ--ਦੇਸ਼ ਨਾਲ ਧ੍ਰੋਅ? ਪਾਪ ਈ ਅਸਲ ਵਿਚ ਇਹ ਵੇ
ਬਾਕੀ ਤੇ ਪਾਪੀਆਂ ਨੇ ਇਹਦੇ ਸਾਹਮਣੇ। ਵਡੇ ਤੋਂ ਵਡਾ ਹੋਰ
ਪਾਪ ਇਹਦੇ ਸਾਹਮਣੇ ਅੰਞ ਏ ਜਿਵੇਂ ਸਮੁੰਦ੍ਰਾਂ ਦੇ ਪਾਨੀ
ਸਾਹਮਣੇ ਇਕ ਅਥਰੂ।
ਵਾਜ--ਤੂੰ ਗੰਧਾਰਾ ਵਿਚ ਸਕੰਦਰ ਨੂੰ ਮਿਲ ਕੇ ਨਹੀਂ ਸੀ ਕਿਹਾ ਕਿ
ਤੁਸੀਂ ਮੱਗਧ ਤੇ ਹਮਲਾ ਕਰੋ ਮੈਂ ਤੁਹਾਡੀ ਮਦਦ ਕਰਾਂਗਾ?
ਚੰਦਰ--(ਭੁੜਕ ਕੇ ਉਠ ਬੈਂਹਦਾ ਏ) ਰੋਵੋ ਦਿਓਤੇ ਬਨਣ ਨੂੰ, ਤੁਸੀ
ਵੀ ਜਾਪਦੈ ਬੰਦਿਆਂ ਵਾਂਕ ਸੁਣੀਆਂ ਸੁਨਾਈਆਂ ਗਲਾਂ ਤੇ ਈ
ਅਤਬਾਰ ਕਰ ਲੈਂਦੇ ਓ। ਅਸਲ ਪਤਾ ਤੁਹਾਨੂੰ ਵੀ ਕੱਖ ਨਹੀਂ
ਹੋਂਦਾ ਤੁਹਾਨੂੰ 'ਜਾਨੀ ਜਾਨ' ਜਾਣ ਕੇ ਅਸੀ ਬੁਧੂ ਈ ਬਣੇ
ਰਹੇ ਆਂ।
ਵਾਜ--ਬੰਦਿਆਂ ਵਾਂਙ ਗਲ ਕਰ, ਨਹੀਂ ਤੇ....
ਚੰਦਰ--ਨਹੀਂ ਤੇ ਕੀਹ? ਵਕਤ ਤੋਂ ਮਿੰਟ ਪੈਹਲਾਂ ਜਾਨ ਕਢ ਲੈਂ
ਗਾ? ਤੇਰੀ ਗਲ ਸੁਣ ਕੇ ਮੇਰੇ ਦਿਲ ਚੋਂ ਕੁੱਲ ਦੇਵੀ ਦਿਉਤਿਆਂ
ਦੀ ਇੱਜ਼ਤ ਉਡ ਗਈ ਏ ਸਭ ਠਗੀ ਈ ਠਗੀ ਏ।
ਵਾਜ--ਗੱਲ ਵੀ ਕੁਝ ਕਰਣੈ ਮਰਣੈਂ, ਕਿ ਐਵੇਂ ਗੁਸਾ ਚੜ੍ਹਾਈ ਜਾਣੈ?
ਚੰਦਰ--ਗਲ ਸੁਆਹ ਕਰਾਂ? ਐਡਾ ਝੂਠਾ ਅਲਜਾਮ ਤੁਸਾਂ ਨੱਹਕਿਆਂ
ਮੇਰੇ ਤੇ ਲਾ ਦਿਤੈ। ਮੈਂ ਸਾਰੀ ਉਮਰ ਵਿਚ ਇਕੋ ਗਲ ਖੱਟੀ ਸੀ
ਤੁਸੀ ਉਹਨੂੰ ਮਿੰਟ ਵਿਚ ਰੋੜ੍ਹ ਦਿਤੈ। ਸਕੰਦਰ ਨਹੀਂ ਤੁਹਾਡੇ
ਕੋਲ ਅਪੜਿਆ ਹੋਇਆ? ਓਹ ਕੀਹ ਆਂਹਦੈ? ਉਹਦੇ ਤੋਂ
ਤਕੀਕਾਤ ਕੀਤੀ ਜੇ?
ਵਾਜ--ਨਹੀਂ ਭਾਈ ਇਹ ਸਾਥੋਂ ਗਲਤੀ ਈ ਹੋਈ ਏ ਉਹਦੇ ਤੋਂ

-੫੭-