ਪੰਨਾ:ਚੰਦ੍ਰ ਗੁਪਤ ਮੌਰਯਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵਾਜ--ਸੱਦੀਏ ਸਕੰਦਰ ਨੂੰ ਐਥੇ ਈ?
ਚੰਦਰ--ਕ੍ਰੋੜ ਵਾਰੀ। ਜੇ ਮੈਂ ਗ਼ਦਾਰ ਨਿਕਲਾਂ ਤੇ ਨਰਕ ਵਿਚ ਪਈ
ਹਰ ਰੂਹ ਨੂੰ ਹੁਕਮ ਦਿਆ ਜੇ ਕਿ ਮੇਰੀ ਰੂਹ ਨੂੰ ਰੋਜ ਵੱਡੇ ਵੇਲੇ
ਉਠ ਕੇ ਪੰਜ ਛਿਤ੍ਰ ਮਾਰੇ ਤੇ ਸਦਾ ਮਾਰਦੀ ਰਹੇ।
ਵਾਜ--ਕੋਈ ਜਣਾਂ ਬੱਤੀ ਜਗਾ ਦਿਓ।

[ਚਾਨਣਾਂ ਹੋਨ ਤੇ ਸਾਰੇ ਕਾਲੇ ਕਪੜੇ ਲਾਂਹਦੇ ਨੇ ਤੇ
ਚੰਦਰ ਗੁਪਤ ਹਰਾਨੀ ਨਾਲ ਵੇਹਦਾ ਏ ਕਿ ਇਕ ੨
ਚੋਗੇ ਵਿਚ ਦੋ ੨ ਆਦਮੀ ਸਣ। ਕੁਝ ਤਗੜੇ ੨
ਆਦਮੀਆਂ ਦੇ ਮੋਢਿਆਂ ਤੇ ਮਹਾਤਮਾ ਜੀ, ਪੰਡਤ ਜੀ
ਸੀਤਾ ਤੇ ਓਹਦੀਆਂ ਦੋ ਸਹੇਲੀਆਂ ਸਨ। ਚੁਕਣ ਵਾਲੇ
ਆਦਮੀ ਸ਼ੈਹਰ ਦੇ ਆਗੂ ਸਨ। ਚੰਦਰ ਗੁਪਤ ਗੁਸੇ
ਨਾਲ ਬੁਲ੍ਹ ਟੁਕਦੈ]

ਪੰਡਤ ਜੀ--ਕੰਵਰ ਸਾਹਬ, ਗੁੱਸੇ ਨ ਹੋਵੋ ਇਹ ਸਾਡਾ ਕਸੂਰ
ਨਹੀਂ ਅਸਾਂ ਸਪਤ ਸੰਧੂ ਦੀ ਸਾਰੀਆਂ ਰਿਆਸਤਾਂ ਵਿਚੋਂ
ਲੋਕਾਂ ਦੇ ਆਗੂ ਸੱਦੇ ਸਨ ਤੇ ਉਹਨਾਂ ਨੂੰ ਕਿਹਾ ਸੀ ਕਿ ਸਾਡੀ
ਮਦਦ ਕਰੋ ਅਸੀ ਚੰਦਰ ਗੁਪਤ ਜੀ ਨੂੰ ਮਗਧ ਦੇ ਤਖਤ ਤੇ
ਬਠਾ ਕੇ ਸਤਜੁਗ ਦਾ ਵੇਲਾ ਲਿਔਣਾ ਚਾਹਣੇ ਆਂ, ਸਾਰੇ ਭਾਰਤ
ਦਾ ਅਸੀ ਇਕੋ ਰਾਜਾ ਬਣਾ ਦਿਆਂਗੇ ਉਂਞ ਸਾਰੀਆਂ ਰਿਆਸਤਾਂ
ਤੇ ਸੂਬਿਆਂ ਨੂੰ ਅੰਦਰ ਪੂਰੇ ਪੂਰੇ ਅਖ਼ਤਿਆਰ ਹੋਨਗੇ, ਅੰਦਰਲੇ
ਮਾਮਲਿਆਂ ਵਿਚ ਦਖਲ ਨਹੀਂ ਦਿਤਾ ਜਾਏਗਾ, ਸਭ ਨੂੰ
ਇਹ ਸਲਾਹ ਤੇ ਪਸੰਦ ਆਈ, ਪਰ ਵਿਚੋਂ ਇਕ ਆਦਮੀ ਨੇ

-੫੯-