ਪੰਨਾ:ਚੰਦ੍ਰ ਗੁਪਤ ਮੌਰਯਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਾਲ ਨਹੀਂ ਮਿਲਿਆ ਓਹ ਵਖ ਹੋ ਗਏ ਨੇ, ਲੜਾਈ ਵਿਚ
ਜ੍ਹੈੜੀ ਐਨੀ ਬਰਬਾਦੀ ਹੋਣੀ ਏ ਐਨੇ ਆਦਮੀ ਮਰਨੇਂ ਨੇ ਇਦਾ
ਓਨਾ ਨੂੰ ਦੁਖ ਤੇ ਬੋਹਤ ਹੋਣਾ ਏ ਨਾ, ਪਰ ਕੀਤਾ ਕੀ ਜਾ
ਸਕਦੈ? ਇਕ ਜ਼ਾਲਮ ਬਾਦਸ਼ਾਹ ਨੂੰ ਕਿਵੇਂ ਤਖਤੋਂ ਲਾਹੀਯੇ?
ਹੋਰ ਤ੍ਰੀਕਾ ਕੈਹੜਾ ਏ?
ਸੀਤਾ--ਤ੍ਰੀਕਾ ਤੇ ਮਹਾਤਮਾ ਜੀ ਨੇ ਜ੍ਹੈੜਾ ਦਸਿਆ ਸੀ ਓਹ ਵੀ ਬੜਾ
ਵਧੀਆ ਈ ਏ ਪਰ ਓਹਦਾ ਜ਼ਰਾ ਅਸਰ ਚਿਰਕਾ ਹੋਣਾ ਸੀ।
ਚੰਦ੍ਰ--ਚਲੋ ਛਡੋ। ਹੁਨ ਇਹ ਦੱਸੋ, ਲੜਾਈ ਦਾ ਕੀਹ ਬਣੇਗਾ?
ਪੰਡਤ ਜੀ--ਲੜਾਈ ਦਾ ਕੀਹ ਬਨਣੈ? ਅਸਾਂ ਜਿਤਨਾਂ ਏ ਹੋਰ ਕੀਹ?
ਚੰਦਰ--ਓਹਨਾਂ ਹਾਥੀਆਂ ਦੀ ਕੰਧ ਬਨਾਈ ਹੋਈ ਜੇ ਇਹ ਕਿਵੇਂ
ਤੋੜੋਗੇ?
ਪੰਡਤ ਜੀ--ਪੋਰਸ ਵਾਲਾ ਈ ਹਾਲ ਹੋਣਾ ਏ ਇਹਨਾਂ ਹਾਥੀਆਂ ਦਾ
ਵੀ। ਸੁਨਿਯੈਂ ਮਹਾਰਾਜਾ ਨਹੀਂ ਸੀ ਮੰਨਦਾ ਹਾਥੀਆਂ ਨੂੰ
ਲਿਔਣਾ ਪਰ ਓਹਦੇ ਸਲਾਹਕਾਰਾਂ ਕਿਹਾ 'ਨਹੀਂ ਜੀ ਇਕ ਵਾਰੀ
ਹਾਥੀਆਂ ਧੋਖਾ ਚਾ ਦਿਤੈ ਤੇ ਹਰ ਵਾਰੀ ਈ ਤੇ ਨਹੀਂ ਨ ਊਹੋ
ਗੱਲਾਂ ਹੋਈ ਜਾਣੀਆਂ, ਹਾਥੀ ਜਰੂਰ ਚਾਹੀਦੇ ਨੇ।
ਚੰਦਰ--ਮੇਨੂੰ ਯਕੀਨ ਏ ਸਲਾਹਕਾਰਾਂ, ਜਾਨ ਬੁਝ ਕੇ ਉਹਨੂੰ ਗਲਤ
ਰਾਅ ਦਿਤੀ ਏ ਵਿਚੋਂ ਸਭ ਦਰਬਾਰੀ ਰਾਜੇ ਤੋਂ ਵਿਗੜੇ ਹੋਏ ਨੇ।
ਪੰਡਤ ਜੀ--ਚੰਗਾ ਈ ਏ ਨਾਂ ਵਿਗੜੇ ਹੋਏ ਨੇ ਤੇ। ਸਾਡਾ ਸਗੋਂ ਕੰਮ
ਸੌਖਾ ਹੋ ਗਿਐ। ਭੈੜਿਆਂ ਦਾ ਅਖੀਰ ਈਹੋ ਹਾਲ ਹੋਂਦਾ ਏ, ਕਿਸੇ
ਨਾਲ ਬਣਦੀ ਵੀ ਹੈ ਓਹਦੀ? ਹਛਾ ਬਿਗਲਚੀ ਨੂੰ ਹੁਕਮ ਦਿਓ
ਕਿ ਅਲਾਨ ਕਰੇ ਕੇ ਪੰਜ ਸੌ ਵਧੀਆ ਨਸ਼ਾਨਚੀ ਸਵੇਰੇ ਪੰਜ
ਵਜੇ ਸਾਡੇ ਤੰਬੂ ਦੁਆਲੇ ਆ ਖਲੋਨ ਉਹਨਾਂ ਨੂੰ ਇਕ ਖਾਸ


-੬੨-