ਪੰਨਾ:ਚੰਦ੍ਰ ਗੁਪਤ ਮੌਰਯਾ.pdf/80

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਹੁਕਮ ਦੇਣਾ ਏ।
ਚੰਦਰ--ਕੀਹ?
ਪੰਡਤ ਜੀ--ਸਵੇਰੇ ਈ ਦਸਾਂਗੇ ਲੌ ਸੌਂ ਜਾਓ ਥੋੜਾ ਜਿਹਾ।

[(ਸਵੇਰੇ ਸੱਤ ਵਜੇ) ਚੰਦਰ ਗੁਪਤ, ਪੰਡਤ ਜੀ ਵਗੈਰਾ
ਤੰਬੂ ਵਿਚ ਬੈਠੇ ਗੱਲਾਂ ਕਰ ਰਹੇ ਨੇ ਕਿ ਚੋਬਦਾਰ ਬਾਹਰੋਂ
ਰੌਲਾ ਪਾਂਦਾ ਆਉਂਦਾ ਏ]

ਚੋਬਦਾਰ--ਮਹਾਰਾਜ ਸਾਰੇ ਬਾਹਰ ਛੇਤੀ ਆਵਿਆ ਜੇ,ਗੁਬਾਰਾ-ਗੁਬਾਰਾ
ਸਾਰੇ--ਗੁਬਾਰਾ ਕਿਹਾ ਬੁਧੂਆ-ਗੁਬਾਰਾ ਕਦੋਂ ਆਂਦਾ ਈ ਅਸਾਂ?
ਚੋਬਦਾਰ--ਬਾਹਰ ਤੇ ਆਓ।

[ਸਾਰੇ ਬਾਹਰ ਆਉਂਦੇ ਨੇ ਤੇ ਅਸਮਾਨ ਵਲ ਤਕਦੇ ਨੇ
ਨੀਵਾ ਜਿਹਾ ਈ ਇਕ ਗੁਬਾਰਾ ਸਪਤ ਸਿੰਧੂ ਵਲੋਂ
ਉਡਦਾ ਔਂਦਾ ਦਿਸਦਾ ਏ। ਓਹ ਹਰਾਨੀ ਨਾਲ ਤਕਦੇ
ਈ ਪਏ ਹੋਂਦੇ ਨੇ ਕਿ ਇਕ ਚੀਜ਼ ਉਸ ਚੋਂ ਕੋਈ ਹੇਠਾਂ
ਸੁਟਦਾ ਏ ਜੋ ਉਹਨਾਂ ਦੀ ਫ਼ੌਜ ਵਿਚ ਈ ਡਿਗਦੀ ਏ]

ਪੰਡਤ ਜੀ--ਕੋਈ ਜਾਇਆ ਜੇ ਵੇਖਿਆ ਜੋ ਕੀਹ ਏ ਇਹ।

[ਗੁਬਾਰਾ ਉਚਰਾਂ ਨੂੰ ਮਗਧ ਦੀ ਫੌਜ ਵਲ ਚਲਿਆ
ਜਾਂਦਾ ਏ ਤੇ ਓਸ ਵਿਚੋਂ ਓਹੋ ਜਹੀਆਂ ਚੀਜ਼ਾਂ ਬੋਹਤ
ਸਾਰੀਆਂ ਮਗਧ ਦੀ ਫੌਜ ਤੇ ਡਿਗਦੀਆਂ ਨੇ ਤੇ
ਸਪਾਹੀ ਭੱਜ ਭੱਜ ਕੇ ਫੜਦੇ ਨੇ ਕੋਈ ਅੱਧਾ ਘੰਟਾ ਓਹ

-੬੩-