ਪੰਨਾ:ਚੰਦ੍ਰ ਗੁਪਤ ਮੌਰਯਾ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਵੇਂ ਜਿੰਦ ਵਿਕ ਜਾਏ ਮੈਂ ਏਸ ਜ਼ਾਲਮ ਨੂੰ ਗੱਦੀਓਂ ਲਾਹ ਕੇ
ਛਡਣੈਂ ਤੇ ਦੇਸ਼ ਵਿਚ ਸਤ ਜੁਗ ਵਰਤਾ ਦੇਣੈ। ਕੀਹ ਤੁਸੀ
ਚੰਦਰ ਗੁਪਤ ਨੂੰ ਭੁੱਲ ਗਏ ਓ? ਕੀਹ ਉਹਦੇ ਖਿਆਲਾਂ ਦਾ
ਤੁਹਾਨੂੰ ਨਹੀਂ ਪਤਾ? ਐਨਾ ਚਿਰ ਉਹ ਤੁਹਾਡੇ ਵਿਚ ਪਰਚਾਰ
ਕਰਦਾ ਰਿਹੈ ਅਜ ਕੋਈ ਹੋਰ ਤੇ ਨਹੀਂ ਹੋ ਗਿਆ-ਸਪਤ ਸਿੰਧੂ
ਵਿਚੋਂ ਉਸ ਵਦੇਸ਼ੀਆਂ ਨੂੰ ਕਢ ਕੇ ਲੋਕਾਂ ਦੀਆਂ ਅਸੀਸਾਂ
ਲਈਆਂ ਨੇ ਉਥੋਂ ਦੇ ਲੋਕ ਹੁਨ ਖੁਸ਼ੀ ਨਾਲ ਉਹਨੂੰ ਈ ਰਾਜਾ
ਬਨਾਣਾ ਚਾਂਹਦੇ ਨੇ। ਮੱਲਵਈ ਸ਼ਲਵਈ ਹੋਰ ਕੌਮਾਂ ਜੋ 'ਲੋਕ-
ਰਾਜ' ਥੱਲੇ ਸਨ ਉਨ੍ਹਾਂ ਵੀ ਉਹਨੂੰ ਮਹਾਰਾਜਾ ਮੰਨ ਲਿਐ।
ਚੰਦਰ ਗੁਪਤ ਅਪਣੇ ਆਪ ਨੂੰ ਰਬ ਦਾ ਘਲਿਆ ਬਾਦਸ਼ਾਹ
ਨਹੀਂ ਸਮਝਦਾ ਉਹ ਕੈਂਹਦਾ ਏ ਪਰਜਾ ਨੂੰ ਹਕ ਹੋਣਾ ਚਾਹੀਦੈ।
ਜਿਨੂੰ ਚਾਹੇ, ਜਿਨੂੰ ਚੰਗਾ ਸੇਵਾਦਾਰ ਸਮਝੇ ਰਾਜਾ ਬਣਾ ਲੈ
ਜਦੋਂ ਚਾਹੇ ਹਟਾਦੇ। ਆਰਯਾ ਤੋਂ ਤੁਹਾਡਾ ਮੁਢ ਦਾ ਇਹ
ਦਸਤੂਰ ਏ ਅਜ ਧੰਨਾ ਨੰਦ ਲਈ ਇਹਨੂੰ ਕਿਉਂ ਬਦਲਦੇ ਓ
ਚੰਦ੍ਰ ਗੁਪਤ ਸਚਾ ਆਰਯਾ ਏ ਤੁਸੀਂ ਵੀ ਅਪਣਾ ਫਰਜ਼
ਪਛਾਣੋ। ਦੂਹਾਂ ਰਾਜਿਆਂ ਨੂੰ ਤੁਸੀ ਜਾਨਦੇ ਓ। ਤੁਹਾਨੂੰ ਇਕ
ਲਈ ਦੂਜੇ ਨਾਲ ਲੜ ੨ ਮਰਨ ਦੀ ਲੋੜ ਈ ਕੀਹ ਏ ਤੁਸੀ
ਮਾਲਕ ਓ ਨੌਕਰ ਨਹੀਂ ਰਾਜੇ ਤੁਹਾਡੇ ਨੌਕਰ ਨੇ ਤੁਹਾਨੂੰ ਨੌਕਰਾਂ
ਪਿਛੇ ਲੜਣ ਦੀ ਕੀਹ ਲੋੜ? ਜੈਹੜਾ ਚੰਗਾ ਲਗਦਾ ਜੇ ਰਖ
ਲੋ ਭੈੜੇ ਨੂੰ ਕੰਨੋਂ ਫੜ ਬਾਹਰ ਕਢੋ ਚੰਦਰ ਗੁਪਤ ਦੀਆਂ
ਕੁਰਬਾਨੀਆਂ ਵੀ ਤੁਹਾਨੂੰ ਯਾਦ ਨੇ ਧੰਨਾ ਨੰਦ ਦੇ ਜੁਲਮ ਵੀ
ਕੋਈ ਭੁਲਣ ਵਾਲੀ ਚੀਜ਼ ਨਹੀਂ ਸਿਆਣੇ ਆਦਮੀ ਓ ਦੂਹਾਂ ਦਾ
ਫਰਕ ਪਤਾ ਈ ਜੇ ਝਟ ਪਟ ਸਲਾਹ ਬਨਾਓ ਲੋ ਮੈਂ ਤੁਹਾਨੂੰ

-੬੫-