ਪੰਨਾ:ਚੰਦ੍ਰ ਗੁਪਤ ਮੌਰਯਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ ਚੌਥਾ



ਸੀਨ ਪਹਿਲਾ



[ਪਾਰਥੀਆਂ ਦੇ ਬਾਦਸ਼ਾਹ ਦੇ ਮਹਲ ਦੇ ਸਾਹਮਣੇ ਇਕ
ਹੋਰ ਛੋਟਾ ਜਿਹਾ ਮਹੱਲ-ਬਾਹਰਲੇ ਬੂਹੇ ਕੋਲ ਤਿੰਨ
ਚਾਰ ਖਾਲੀ ਮੰਜੀਆਂ ਡਠੀਆਂ ਹੋਈਆਂ ਨੇਂ, ਇਕ ਮੰਜੀ
ਤੇ ਇਕ ਦਰਬਾਨ ਬੈਠਾ ਹੋਇਆ ਏ ਇਕ ਆਦਮੀ ਆ
ਕੇ ਪਿਛੋਂ ਦੀ ਦਰਬਾਨ ਦੀਆਂ ਅੱਖਾਂ ਮੀਟ ਲੈਂਦਾ ਏ]

ਦਰਬਾਨ--ਹਥ ਹੋਦੇ ਵਡੇ ਈ ਪਰ ਹੋਂਦੇ ਨਰਮ ਤੇ ਸਾਡੀ ਬੀਬੀ
ਸਾਹਬਾ ਹੋਨੀ ਸੀ-ਨਿਕੇ ੨ ਹੋਂਦੇ ਤੇ ਨੀਨਾ ਸ਼ੀਨਾ ਦੇ ਹੋਂਦੇ ਇਹ
ਸਖਤ ਤੇ ਵਡੇ ਹਥ ਟਿਯੂਨਸ ਤੋਂ ਬਿਨ੍ਹਾਂ ਕੀਹਦੇ ਹੋ ਸਕਦੇ ਨੇ।
ਟਿਯੂਨਸ--(ਹਥ ਲਾਹਕੇ) ਮੇਨੂੰ ਤੇ ਤੇਰੇ ਕੋਲ ਖਲੋਤਿਆਂ ਚੰਗਾ ਝਟ
ਹੋ ਗਿਐ ਤੂ ਧਿਆਨ ਈ ਨਹੀਂ ਸੈਂ ਮੇਰੇ ਵਲ ਕਰਦਾ ਕੈਹੜਿਆਂ
ਡੂੰਘਿਆਂ ਫਿਕਰਾਂ ਵਿਚ ਪਿਆ ਹੋਇਐਂ?

-੬੮-