ਪੰਨਾ:ਚੰਦ੍ਰ ਗੁਪਤ ਮੌਰਯਾ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਰਬਾਨ--ਐਵੇਂ ਕਿਤੇ ਧਿਆਨ ਲਗ ਗਿਆ ਹੋਵਾਂਗਾ ਫਿਕਰ
ਕਾਹਦੇ ਨੇ?
ਟਿਯੂ--ਛਡ ਪਰਾਂ ਗੱਲਾਂ-ਮੇਨੂੰ ਤੇਰੀ ਸ਼ਕਲ ਨਹੀਂ ਪਈ ਦਿਸਦੀ?
ਸੁਕੇ ਹੋਏ ਚਿੱਭੜ ਵਾਂਙ ਤੇਰਾ ਮੂੰਹ ਹੋਇਆ ਹੋਇਆ ਏ।
ਦਰਬਾਨ--ਨਹੀਂ ਧਰਮ ਨਾਲ ਕੋਈ ਖਾਸ ਗਲ ਨਹੀਂ ਏਹੋ ਘਰਾਂ ਦੇ
ਫ਼ਿਕਰ ਮਾਰ ਚੱਲੇ ਨੇਂ ਆਮਦਨ ਥੋੜੀ ਏ ਖਰਚ ਬਹੁਤਾ ਏ
ਟੱਬਰ ਦਿਨੋ ਦਿਨ ਵਧਦਾ ਈ ਜਾਂਦਾ ਏ।
ਟਿਯੂਨਸ--ਇਹ ਤੇ ਸਾਡਾ ਸਭ ਦਾ ਈ ਹਾਲ ਏ। ਗਰੀਬਾਂ ਨੂੰ ਰਬ
ਦੀ ਜਹੀ ਮਾਰ ਏ ਇਨ੍ਹਾਂ ਦੇ ਘਰ ਉਲਾਦ ਅੰਞ ਭੱਜੀ ਔਂਦੀ
ਏ ਜਿਵੇਂ ਤਿਹਾਕੜੇ ਦਾ ਮਾਰਿਆ ਹਰਨ ਰੇਤ ਨੂੰ ਵੇਖ ਕੇ ਔਂਦਾ
ਏ। ਜਿਥੇ ਸਭ ਕੁਝ ਹੋਂਦਾ ਜੇ-ਅਮੀਰਾਂ ਦੇ ਘਰ ਓਹ ਵਚੈਰੇ,
ਲੌ ਮ੍ਹੈਕਦੇ ਈ ਰੈਂਹਦੇ ਜੇ।
ਦਰਬਾਨ--ਕੀਹ ਬਣੇਗਾ?
ਟਿਯੂਨਸ--ਮੈਂ ਕਈ ਵਾਰੀ ਸੋਚਣਾਂ ਆਹ ਜੈੜੈ ਐਡੇ ੨ ਸਿਆਣੇ
ਲੋਕੀ ਉਡਣ ਖਟੋਲੇ ਤਕ ਬਣਾ ਲੈਂਦੇ ਨੇ ਉਹ ਅਜੇਹੀ ਕਾਢ
ਕਿਊਂ ਨਹੀਂ ਕਢਦੇ ਜਿਸ ਨਾਲ ਗਰੀਬਾਂ ਦੇ ਘਰ ਬੇਲੋੜੇ ਬੱਚੇ
ਜੰਮਣੇ ਬੰਦ ਹੋ ਜਾਣ।
ਦਰਬਾਨ--ਅਜਿਹਾ ਹੋ ਜਾਏ ਤੇ ਹੋਰ ਕੀਹ ਚਾਹੀਦੈ ਮੈਂ ਤੇ ਮਰ
ਲੱਥਾਂ-ਕਦੀ ੨ ਦਿਲ ਵਿਚ ਔਂਦਾ ਏ ਕੁਝ ਖਾ ਕੇ ਮਰ ਜਾਂ।
ਟਿਯੂਨਸ-- ਸ਼ੁਦਾਈ ਕਿਸੇ ਥਾਂ ਦਾ-ਇਹ ਕੀਹ ਬਕਣੈਂ?......ਹੈਂ
ਆ, ਕੌਣ ਬੰਦੇ ਨੀ ਐਧਰ ਆ ਰਹੇ। ਜਾਪਦੇ ਤੇਰੇ ਜਰਨੈਲ ਨੂੰ
ਮਿਲਣ ਆ ਰਹੇ ਨੇ।

-੬੯-