ਪੰਨਾ:ਚੰਦ੍ਰ ਗੁਪਤ ਮੌਰਯਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


(ਪੰਜ ਛੇ ਆਦਮੀ ਜੋ ਸਭ ਯੂਨਾਨੀ ਨੇ ਆਉਂਦੇ ਨੇ ਤੇ
ਆ ਕੇ ਮੰਜੀਆਂ ਤੇ ਬੈਹ ਜਾਂਦੇ ਨੇ)

ਇਕ--ਜਰਨੇਲ ਸਾਹਬ ਸ਼ਕਾਰੋਂ ਮੁੜੇ ਨੇ ਕਿ ਨਹੀਂ?
ਦਰਬਾਨ--ਜੀ ਨਹੀਂ ਤੁਸੀਂ ਕਲ ਲੌਢੇ ਵੇਲੇ ਦਰਸ਼ਨ ਦਿਆ ਜੇ।
ਓਹੋ--ਚੰਗਾ ਕਲ ਫੇਰ ਆ ਜਾਂਗੇ ਅਜ ਤੇ ਅਸੀ ਤੁਹਾਨੂੰ ਮਿਲਣ
ਆਏ ਆਂ।
ਦਰਬਾਨ--ਮੇਨੂੰ? ਮੈਂ ਤੇ ਜਨਾਬ ਦਰਬਾਨ ਜੇ।
ਓਹ--ਕੀਹ ਹੋਇਆ? ਦਰਬਾਨ ਨਹੀਂ ਬੰਦੇ ਹੋਂਦੇ? ਬੰਦੇ ਨੂੰ ਬੰਦੇ
ਨਾਲ ਕੰਮ ਪੈ ਈ ਜਾਂਦਾ ਏ ਨ ਕਦੀ।
ਦਰਬਾਨ--(ਹਰਾਨੀ ਨਾਲ) ਹਛਾ? ਦਸੋ ਫੇਰ ਕੀਹ ਹੁਕਮ ਏ?
ਓਹ--ਵਖਰੇ ਹੋ ਕੇ ਗਲ ਕਰਨੀ ਏ।
ਦਰਬਾਨ--ਵਖਰੇ ਈ ਆਂ ਇਹ ਤੇ ਟਿਯੂਨਸ ਜੇ। ਇਹਨੂੰ ਤੇ ਮੈਂ
ਈਚੀ ਬੀਚੀ ਗਲ ਦਸ ਦੇਨਾਂ ਇਹ ਮੇਰਾ ਇਕੋ ਇਕ ਦੋਸਤ ਏ
ਤੇ ਇਹਦੇ ਤੋਂ ਮੈਂ ਕਦੀ ਕੁਝ ਨਹੀਂ ਛਪਾਇਆ।
ਓਹ--ਪਰ ਇਹ ਜਰਾ ਪੁਸ਼ੀਦਾ ਏ।
ਦਰਬਾਨ--ਤਾਂ ਫੇਰ ਮੈਨੂੰ ਵੀ ਨਾ ਦਸੋ ਮੈਂ ਇਹਨੂੰ ਜਰੂਰ ਦਸ ਛੜਣੀ
ਜੇ ਐਵੇਂ ਪਿਆ ਝੂਠ ਬੋਲਾਂ ਹਾਂ ਹੋਰ ਕਿਸੇ ਨੂੰ ਮੈਂ ਦਸਦਾ ਨਹੀਂ
ਤੇ ਨਾਹ ਇਹ ਦਸਦੈ।
ਓਹ--ਫੇਰ ਦੂਹਾਂ ਵਲੋਂ ਕਰਾਰ ਹੋਇਆ ਨਾ ਕਿ ਹੋਰ ਕਿਸੇ ਨੂੰ ਦਸੋਗੇ।
ਦੋਵੇਂ--ਹਾਂ ਹੋਇਆ (ਹਥ ਮਲਾਂਦੇ ਨੇ)
ਓਹ--ਅਸੀ ਸਾਰੇ ਭਾਰਤ ਵਿਚੋਂ ਕਢੇ ਗਏ ਆਂ ਤੁਸਾਂ ਗਲ ਸੁਣੀ
ਈ ਹੋਣੀ ਏ ਕਿ ਬਿਜਤੀ ਨਾਲੋਂ ਸਾਨੂੰ ਚੰਦ੍ਰ ਗੁਪਤ ਤੇ ਓਹਦੇ

-੭੦-