ਪੰਨਾ:ਚੰਦ੍ਰ ਗੁਪਤ ਮੌਰਯਾ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਾਥੀਆਂ ਕਢਿਐ।
ਟਿਯੂਨਸ--ਆਹ ਸੁਣੀ ਤੇ ਹੈ--ਮਾੜੀ ਗੱਲ ਈ ਏ।
ਓਹ--ਜੀ ਆਹ ਸਾਰੀ ਯੂਨਾਨੀ ਕੌਮ ਦੀ ਬਿਜਤੀ ਏ ਸੋ ਅਸੀ ਚ੍ਹਾਂਨੇਂ
ਆਂ ਦੁਸ਼ਮਨਾਂ ਤੋਂ ਬਦਲਾ ਲਿਆ ਜਾਏ।
ਦਰਬਾਨ--ਠੀਕ ਗਲ ਏ ਲੈਣਾ ਚਾਹੀਦਾ ਏ। ਸਾਨੂੰ ਭਰਤੀ ਕਰੂ ਓ?
ਓਹ--ਨਹੀਂ ਬਾਬਾ ਭਰਤੀ ਦੀ ਕੀਹ ਲੋੜ ਏ। ਬਾਦਸ਼ਾਹ ਦੀ ਫ਼ੌਜ
ਘਟ ਏ?
ਦਰਬਾਨ--ਫੇਰ ਕੀਹ ਹੁਕਮ ਏ?
ਉਹ--ਵੇਖੇਂ ਨਾ ਭਰਾਵਾ ਗਲ ਨਿਕੀ ਜਹੀ ਵੀ ਏ ਤੇ ਵਡੀ ਸਾਰੀ ਵੀ
ਸਾਡੇ ਲਈ ਜ਼ਿੰਦਗੀ ਮੌਤ ਦਾ ਸੁਆਲ ਏ ਸੋ ਹਰ ਕਿਸੇ ਤੋਂ ਮਦਦ
ਮੰਗਦੇ ਫਿਰਨੇ ਆਂ ਤੇਥੋਂ ਅਸੀ ਬਸ ਇਹ ਚਾਹਨੇ ਆਂ ਕਿ
ਜਰਨੈਲ ਮੈਗ ਸਾਹਬ ਅਗੇ ਅਜਹਯਾਂ ਗਲਾਂ ਕਰਿਆ ਕਰ
ਜਿਨਾਂ ਨੂੰ ਸੁਨ ਕੇ ਉਨ੍ਹਾਂ ਦਾ ਖ਼ਿਆਲ ਪੱਕਾ ਹੋ ਜਾਏ ਕਿ ਭਾਰਤ
ਤੇ ਜ਼ਰੂਰ ਹਮਲਾ ਕਰਣਾ ਚਾਹੀਦੈ ਤੇ ਅਪਣੇ ਦੇਸ਼ ਵਾਸੀਆਂ
ਦੀ ਬਿਜਤੀ ਦਾ ਬਦਲਾ ਲੈ ਕੇ ਛਡਣਾ ਚਾਹਯੇ।
ਦਰਬਾਨ--ਬਾਦਸ਼ਾਹ ਨੂੰ ਆਖੋ ਜਰਨੈਲਾਂ ਮਗਰ ਭੌਣ ਦਾ ਕੀਹ
ਫ਼ੈਦਾ?
ਉਹ--ਤੂੰ ਕਾਕਾ ਅੰਞਾਣਾ ਏਂ। ਬਾਦਸ਼ਾਹ ਨੇ ਆਖ਼ਰ ਪੁਛਣਾਂ ਕੀਹਦੇ
ਤੋਂ ਏਂ? ਜੇ ਜਰਨੈਲ ਤਗੜੀ ਤਰ੍ਹਾਂ ਹਾਂ ਕਰਨਗੇ ਤਾਂ ਈ
ਬਾਦਸ਼ਾਹ ਦਾ ਹੌਸਲਾ ਲੜਣ ਤੇ ਬਝੇਗਾ ਨਾ।
ਦਰਬਾਨ--ਸਮਝ ਗਿਆਂ, ਪਰ ਤੁਹਾਡਾ ਕੰਮ ਮੇਰੇ ਸਾਹਬ ਕੋਲੋਂ ਨਹੀਂ
ਜੇ ਨਿਕਲਣਾ ਓਹਨੂੰ ਤੇ ਲੜਾਈ ਲਈ ਵੇਹਲ ਈ ਨਹੀਂ।
ਉਹ--ਅਸੀ ਸਭ ਕੁਝ ਸੁਣ ਬੈਠੇ ਆਂ ਓਹ ਸ਼ਜ਼ਾਦੀ ਤੇ ਲਟੂ ਏ ਨਾ?

-੭੧-