ਪੰਨਾ:ਚੰਦ੍ਰ ਗੁਪਤ ਮੌਰਯਾ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਇਕ ਕੰਮ ਕਰਨਾ ਈ ਨਹੀਂ ਫੇਰ ਫੈਦਾ ਈ ਕੀਹ ਘੜੀ ਮੁੜੀ
ਆਖਣ ਦਾ, ਮੈਂ ਗਰੀਬ ਜਰੂਰ ਆਂ ਪਰ ਗੰਦ ਖਾ ਕੇ ਵੀ ਕਿਸੇ
ਦਾ ਕਾਲ ਕਦੀ ਟਪਿਐ ਤੁਸੀ ਮੇਹਰ ਕਰੋ ਵਕਤ ਕਾਹਨੂੰ ਗੁਆਂਦੇ
ਓ ਅਪਣਾ ਵੀ ਤੇ ਮੇਰਾ ਵੀ।
ਓਹ --ਚੰਗਾ ਬਈ ਫੇਰ ਅਪਣਾ ਕਰਾਰ ਤੇ ਯਾਦ ਈ ਨਾ?
ਦਰਬਾਨ--ਯਾਦ ਏ। ਫ਼ਸ ਗਿਆਂ। ਪਰ ਕਰ ਬੈਠਾ। ਹਛਾ (ਪ੍ਰੌਹਣੇ
ਟੁਰ ਜਾਂਦੇ ਨੇ) ਟਿਯੂਨਸ!....ਹੈਂ ਇਹ ਕੀ? ਰੋਨਾਂ ਏਂ ਪਿਆ?
ਟਿਯੂ--ਰੋਂਦਾ ਕਿਥੇ ਆਂ ਇਹ ਤੇ ਖੁਸ਼ੀ ਦੇ ਅਥਰੂ ਨੀ, ਤੇਰੇ ਤੇ ਪੈਰ
ਧੋ ੨ ਪੀਣੇ ਚਾਹੀਦੇ ਨੇ।


ਸੀਨ ਦੂਜਾ



(ਜਰਨੈਲ ਮੈਗ ਦਾ ਮਹੱਲ, ਬੈਠਕ, ਜਰਨੈਲ ਤੇ ਉਹਦੇ
ਦੋ ਦੋਸਤ ਗੱਲਾਂ ਕਰ ਰਹੇ ਨੇ)

ਜਰਨੈਲ--ਤੁਸੀ ਵੀ ਨਿਰੇ ਟਰ੍ਹਾਂ ਈ ਮਾਰਨ ਜੋਗੇ ਓ ਹੋਂਦਾ ਹੁਆਂਦਾ
ਤੁਆਥੋਂ ਵੀ ਕਖ ਨਹੀਂ।
ਇਕ ਦੋਸਤ--ਬਾਬਾ ਪੇਸ਼ ਕੋਈ ਨਹੀਂ ਜਾਂਦੀ, ਉਹ ਖੌਰੇ ਕੀਹ ਬਲਾ ਏ,

-੭੩-