ਪੰਨਾ:ਚੰਦ੍ਰ ਗੁਪਤ ਮੌਰਯਾ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜਾ ਦੋਸਤ--ਠੀਕ ਹੋਵੇਗੀ ਮਾਹਰਾਜ ਇਹ ਗਲ ਵੀ ਪਰ ਸਾਡਾ
ਜੋਤਸ਼ੀ ਵੀ.....
ਜਰਨੈਲ--ਛਡ ਪਰ੍ਹਾਂ ਕਿਊਂ ਪਿਆ ਪਾਗਲ ਬਨਣੈਂ? ਤੇਰਾ ਜੋਤਸ਼ੀ
ਉਦੋਂ ਪਤਾਲ ਦੇਸ਼ ਤੇ ਨਹੀਂ ਸੀ ਗਿਆ ਹੋਇਆ....ਤੂੰ ਇਹ ਗੱਲ
ਈ ਛਡ ਕੋਈ ਸਿਆਣਿਆਂ ਵਾਲੀ ਗੱਲ ਕਰ ਕੋਈ
ਤਰਕੀਬ ਸੋਚ।
ਪਹਿਲਾ--ਉਹ ਕੈਂਹਦੀ ਕੀਹ ਜੇ? ਤੁਹਾਨੂੰ ਥੋੜਾ ਬੌਹਤ ਮੰਨਦੀ
ਜਾਪਦੀ ਹੈ ਸਹੀ?
ਜਰਨੈਲ--ਪਤਾ ਕੱਖ ਨਹੀਂ ਲਗਦਾ, ਪਿਊ ਦੀ ਸਲਾਹ ਕੁਝ ਏ ਧੀ ਦੇ
ਕੁਝ। ਪਾਦਸ਼ਾਹ ਨੇ ਮੈਨੂੰ ਕਈ ਵਾਰੀ ਕਿਹੈ ਕਿ 'ਤੂੰ ਬੜਾ ਚੰਗਾ
ਮੰਡਾ ਏਂ ਅਸੀਂ ਹੈਲਣ ਦਾ ਵਿਆਹ ਤੇਰੇ ਨਾਲ ਕਰਣੈਂ"
ਹੈਲਣ ਹੋਰਾਂ ਦੀ ਮਜਾਜ ਈ ਵਖਰੀ ਏ ਉਹ ਆਂਹਦੀ ਏ "ਮੈਂ
ਕੋਈ ਨਹੀਂ ਕਰਣਾ ਵਿਆਹ ਸ਼ਿਆਹ ਮੇਰੇ ਅਗੇ ਜੈਹੜਾ ਨਾਂ
ਵੀ ਲਏਗਾ ਵਿਆਹ ਦਾ ਮੈਂ ਉਹਦੇ ਨਾਲ ਕੂਣਾ ਈ ਨਹੀਂ" -ਪਰ
ਗਲ ਅਸਲ ਵਿਚ ਇਹ ਜਾਪਦੀ ਏ ਕਿ ਉਹ ਮੈਨੂੰ ਪਸੰਦ ਨਹੀਂ
ਕਰਦੀ-ਇਹ ਪਤਾ ਨਹੀਂ ਕਿਊਂ।
ਟੈਮਸ--ਮੇਰੀ ਸਲਾਹ ਏ....

(ਐਨੇ ਵਿਚ ਇਕ ਚੋਬਦਾਰ ਅੰਦਰ ਆਕੇ ਕੁਝ
ਆਦਮੀਆਂ ਦੇ ਆਉਣ ਦੀ ਅਤਲਾਹ ਦੇਂਦੈ)।
ਜਰਨੈਲ--ਅੰਦਰ ਘੱਲ ਦੇ ਨੇਂ।
(ਤਿੰਨ ਯੂਨਾਨੀ ਅੰਦਰ ਆਉਂਦੇ ਨੇ)

-੭੫-